ਅਗਲੀ ਕਹਾਣੀ

ਪੁਣੇ ਲੋਕ ਸਭਾ ਸੀਟ ਤੋਂ ਭਾਜਪਾ ਨੇ ਮਾਧੁਰੀ ਦੀਕਸ਼ਿਤ ਦਾ ਨਾਮ ਕੀਤਾ ਅੱਗੇ

ਪੁਣੇ ਲੋਕ ਸਭਾ ਸੀਟ ਤੋਂ ਭਾਜਪਾ ਨੇ ਮਾਧੁਰੀ ਦੀਕਸ਼ਿਤ ਦਾ ਨਾਮ ਕੀਤਾ ਅੱਗੇ

ਭਾਜਪਾ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇਨੇ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੁਣੇ ਸੀਟ ਤੋਂ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ  ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਮੁੰਬਈ 'ਚ ਮਾਧੁਰੀ  ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਉਸ ਸਮੇਂ 'ਸਹਿਯੋਗ ਲਈ ਸੰਪਰਕ' ਮੁਹਿੰਮ ਤਹਿਤ ਸ਼ਾਹ ਮੁੰਬਈ ਪਹੁੰਚੇ ਸਨ

 

 ਸ਼ਾਹ ਨੇ ਅਭਿਨੇਤਰੀ ਨੂੰ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸੂਬੇ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਕਿ ਪੁਣੇ ਲੋਕ ਸਭਾ ਸੀਟ ਲਈ ਮਾਧੁਰੀ ਨੂੰ ਚੁਣਿਆ ਗਿਆ ਹੈ

 

ਉਨ੍ਹਾਂ ਨੇ ਕਿਹਾ ਕਿ ਪਾਰਟੀ 2019 ਦੀਆਂ ਆਮ ਚੋਣਾਂ 'ਚ ਮਾਧੁਰੀ ਦੀਕਸ਼ਿਤ ਦੀ ਉਮੀਦਵਾਰੀ ਉੱਤੇ  ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਸਾਡਾ ਮੰਨਣਾ ਹੈ ਕਿ ਪੁਣੇ ਲੋਕ ਸਭਾ ਸੀਟ ਉਨ੍ਹਾਂ ਲਈ ਬਿਹਤਰ ਹੋਵੇਗੀ.

 

ਭਾਜਪਾ ਦੇ ਨੇਤਾ ਨੇ ਕਿਹਾ, "ਪਾਰਟੀ ਲੋਕ ਸਭਾ ਦੀਆਂ ਕਈ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨ ਦੀ ਪ੍ਰਕਿਰਿਆ 'ਚ ਹੈ ਤੇ ਪੁਣੇ ਲੋਕਸਭਾ ਸੀਟ ਲਈ ਮਾਧੁਰੀ ਦੇ ਨਾਮ ਦੀ ਚੋਣ ਕੀਤੀ ਗਈ ਹੈ

 

51 ਸਾਲਾ ਅਦਾਕਾਰ ਮਾਧੁਰੀ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ ਵਿਚ 'ਤੇਜਾਬ', 'ਹਮ ਆਪਕੇ ਹੈ ਕੌਣ', 'ਦਿਲ ਤੋਂ ਪਾਗਲ ਹੈ', 'ਸਾਜਨ' ਤੇ 'ਦੇਵਦਾਸ' ਸ਼ਾਮਲ ਹਨ2014 ਵਿੱਚ ਭਾਜਪਾ ਨੇ ਪੁਣੇ ਦੀ ਲੋਕ ਸਭਾ ਸੀਟ ਜਿੱਤੀ ਸੀ. ਕਾਂਗਰਸ ਉਮੀਦਵਾਰ ਅਨਿਲ ਸ਼ਿਰੋਲ ਨੂੰ ਭਾਜਪਾ ਉਮੀਦਵਾਰ ਨੇ ਤਿੰਨ ਲੱਖ ਤੋਂ ਵੱਧ ਵੋਟਾਂ ਦਾ ਫ਼ਰਕ ਨਾਲ ਹਰਾਇਆ ਸੀ

 

ਇੱਕ ਸੀਨੀਅਰ ਭਾਜਪਾ ਅਹੁਦੇਦਾਰ ਨੇ ਮਾਧੁਰੀ ਦੇ ਚੋਣ ਲੜਨ ਦੀ ਯੋਜਨਾ ਬਾਰੇ ਕਿਹਾ, " ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਨਰਿੰਦਰ ਮੋਦੀ ਨੇ ਅਜਿਹੇ ਢੰਗ ਅਪਣਾਏ ਸਨਉਨ੍ਹਾਂ ਨੇ ਸਥਾਨਕ ਚੋਣ ਨਤੀਜਿਆਂ ਦੇ ਸਾਰੇ ਉਮੀਦਵਾਰਾਂ ਨੂੰ ਬਦਲ ਦਿੱਤਾ ਸੀ ਤੇ ਪਾਰਟੀ ਨੂੰ ਉਸ ਫੈਸਲੇ ਦਾ ਲਾਭ ਮਿਲਿਆ

 

ਉਨ੍ਹਾਂ ਨੇ ਕਿਹਾ, "ਨਵੇਂ ਚਿਹਰਿਆਂ ਕਰਕੇ ਲੋਕਾਂ ਕੋਲ ਆਲੋਚਨਾ ਕਰਨ ਲਈ ਕੁਝ ਵੀ ਨਹੀਂ ਸੀ ਵਿਰੋਧੀ ਧਿਰ ਵੀ ਹੈਰਾਨ ਰਹਿ ਗਈ ਤੇ ਭਾਜਪਾ ਨੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸੱਤਾ ਨੂੰ ਕਾਇਮ ਰੱਖੀ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actress Madhuri Dixit In BJP Shortlist to contest from Pune In 2019 says Report