ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੱਛੜੇ ਪਰਿਵਾਰ ’ਚ ਪੈਦਾ ਹੋਇਆ ਪਰ ਦੇਸ਼ ਨੂੰ ਅੱਗੇ ਲਿਜਾ ਰਿਹਾਂ: ਮੋਦੀ

ਪੱਛੜੇ ਪਰਿਵਾਰ ’ਚ ਪੈਦਾ ਹੋਇਆ ਪਰ ਦੇਸ਼ ਨੂੰ ਅੱਗੇ ਲਿਜਾ ਰਿਹਾਂ: ਮੋਦੀ

ਅੱਜ ਉੱਤਰ ਪ੍ਰਦੇਸ਼ ਦੇ ਕੁਸ਼ੀ ਨਗਰ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਡਰਾਉਣ ਵਾਲੇ ਦਹਿਸ਼ਤਗਰਦ ਅੱਜ ਖ਼ੁਦ ਡਰ–ਡਰ ਕੇ ਜਿਊਣ ਲਈ ਮਜਬੂਰ ਹੋ ਗਏ ਹਨ। ਉਹ ਡਰ ਰਹੇ ਹਨ ਤੇ ਇਸੇ ਲਈ ਦੇਸ਼ ਦੀ ਹਿੰਮਤ ਵਧ ਰਹੀ ਹੈ ਤੇ ਲੋਕ ਮੋਦੀ ਨੂੰ ਵੋਟਾਂ ਪਾ ਰਹੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੁਨੀਆ ’ਚ ਭਾਰਤ ਦੀ ਜਿਹੜੀ ਵੀ ਗੂੰਜ ਸੁਣਾਈ ਦੇ ਰਹੀ ਹੈ, ਦੇਸ਼ ਇਸ ਲਈ ਭਾਰਤੀ ਜਨਤਾ ਪਾਰਟੀ ਤੇ ਮੋਦੀ ਨੂੰ ਵੋਟਾਂ ਪਾ ਰਿਹਾ ਹੈ। ਅੱਤਵਾਦ ਵਿਰੁੱਧ ਜੋ ਸਿੱਧੀ ਲੜਾਈ ਅਸੀਂ ਲੜ ਰਹੇ ਹਾਂ, ਉਸ ਲਈ ਦੇਸ਼ ਕਮਲ ਦੇ ਨਿਸ਼ਾਨ ਵਾਲਾ ਬਟਨ ਦਬਾ ਰਿਹਾ ਹੈ, ਮੋਦੀ ਨੂੰ ਵੋਟਾਂ ਪਾ ਰਿਹਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਪੰਜ ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ ਤੇ ਵਿਰੋਧੀ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਚੌਕੀਦਾਰ ਉੱਤੇ ਲੋਕਾਂ ਨੂੰ ਇੰਨਾ ਪਿਆਰ ਕਿਉਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਪੱਛੜੇ ਹੋਏ ਪਰਿਵਾਰ ਵਿੱਚ ਪੈਦਾ ਜ਼ਰੂਰ ਹੋਏ ਸਨ ਪਰ ਹੁਣ ਉਹ ਦੇਸ਼ ਨੂੰ ਅਗਾਂਹਵਧੂ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

 

 

ਅੱਜ ਸਵੇਰੇ ਖ਼ਬਰ ਆਈ ਕਿ ਕਸ਼ਮੀਰ ਵਿੱਚ ਫ਼ੌਜ ਨੇ ਕੁਝ ਅੱਤਵਾਦੀ ਮਾਰ ਸੁੱਟੇ। ਕੁਝ ਲੋਕਾਂ ਨੂੰ ਇਹ ਪਰੇਸ਼ਾਨੀ ਹੈ ਕਿ ਅੱਜ ਜਦੋਂ ਵੋਟਾਂ ਪੈ ਰਹੀਆਂ ਹਨ, ਤਦ ਮੋਦੀ ਨੇ ਅੱਤਵਾਦੀ ਕਿਉਂ ਮਾਰ ਦਿੱਤੇ। ‘ਤੁਹਾਡੀ ਹਰ ਵੋਟ ਮੇਰੇ ਲਈ ਜ਼ਰੂਰੀ ਹੈ, ਪਵਿੱਤਰ ਹੈ ਤੇ ਬੇਸ਼ਕੀਮਤੀ ਹੈ। ਜਿੱਤ ਸਾਹਮਣੇ ਵੇਖ ਕੇ ਇਹ ਸਮਾਂ ਆਰਾਮ ਕਰਨ ਦਾ ਨਹੀਂ ਹੈ। ਇਹ ਜਿੱਤ ਨੂੰ ਇਤਿਹਾਸਕ ਬਣਾਉਣ ਦਾ ਹੈ ਕਿ ਮਹਾਂ–ਮਿਲਾਵਟੀ ਲੋਕ ਦੇਸ਼ ਵਿਰੁੱਧ ਜਾਣ ਦਾ ਵਿਚਾਰ ਸੋਚਣਾ ਵੀ ਛੱਡ ਦੇਣ।’

 

 

ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਹੁਣ ਦਹਿਸ਼ਤਗਰਦਾਂ ਨੂੰ ਮਾਰਨ ਲਈ ਅਸੀਂ ਕੋਈ ਚੋਣ ਕਮਿਸ਼ਨ ਦੀ ਪ੍ਰਵਾਨਗੀ ਲੈਣ ਥੋੜ੍ਹਾ ਜਾਵਾਂਗੇ; ਅਸੀਂ ਤਾਂ ਉਨ੍ਹਾਂ ਨੂੰ ਤੁਰੰਤ ਮਾਰ ਸੁੱਟਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Born in backward family but bringing my country forward Modi