ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਮਤ ਨੂੰ ਬਦਲਣ ਲਈ ਯੇਦੀਯੁਰੱਪਾ ਨੇ ਬਦਲੇ ਆਪਣੇ ਨਾਂ ਦੇ ਅੱਖ਼ਰ

ਬੁਕਨਾਕੇਰੇ ਸਿਧਲਿੰਗੱਪਾ ਯੇਦੀਯੁਰੱਪਾ ਆਪਣੇ 50 ਸਾਲ ਦੇ ਲੰਬੇ ਸਿਆਸੀ ਦੌਰ ਵਿਚਾਲੇ ਅੱਜ 26 ਜੁਲਾਈ ਦੀ ਸ਼ਾਮ ਨੂੰ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਬਣ ਗਏ। ਕਰਨਾਟਕ ਚ ਲੰਬੇ ਸਮੇਂ ਤਕ ਚਲੀ ਸਿਆਸੀ ਖਿੱਚਧੂਹ ਮਗਰੋਂ ਮੂੰਹ ਭਾਰ ਡਿੱਗੀ ਕਾਂਗਰਸ-ਜੇਡੀਐਸ ਗਠਜੋੜ ਨੂੰ ਪਛਾੜਦਿਆਂ ਯੇਦੀਯੁਰੱਪਾ ਨੇ ਆਪਣੇ ਲਈ ਇਹ ਜ਼ਮੀਨ ਤਿਆਰ ਕੀਤੀ ਹੈ।

 

ਯੇਦੀਯੁਰੱਪਾ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਅੱਜ ਇਕ ਵਿਸ਼ੇਸ਼ ਕੰਮ ਕੀਤਾ ਹੈ। ਦਰਅਸਲ ਯੇਦੀਯੁਰੱਪਾ ਨੇ ਆਪਣੇ ਨਾਂ ਦੇ ਅੱਖਰ ਬਦਲ ਲਏ ਹਨ। ਬੀਐਸ ਯੇਦੀਯੁਰੱਪਾ ਨੇ ਆਪਣੇ ਨਾਂ ਦੇ ਅੰਗਰੇਜ਼ੀ ਦੇ ਅੱਖਰਾਂ ਚ ਅੰਕਸ਼ਾਸਤਰੀਆਂ ਦੀ ਸਲਾਹ ਮਗਰੋਂ yeddyurappa ਤੋਂ 'ਡੀ' ਨੂੰ ਹਟਾ ਕੇ 'ਆਈ' ਜੋੜ ਕੇ yediyurappa ਕਰ ਲਿਆ ਹੈ।

 

ਯੇਦੀਯੁਰੱਪਾ ਦਾ ਨਾਂ ਬਦਲਣ ਪਿੱਛੇ ਇਹ ਤਰਕ ਹੈ ਕਿ yeddyurappa ਉਨ੍ਹਾਂ ਲਈ ਬੇਹਤਰੀਨ ਸਾਬਿਤ ਨਹੀਂ ਹੋਇਆ। ਖਾਸ ਗੱਲ ਇਹ ਹੈ ਕਿ ਯੇਦੀਯੁਰੱਪਾ ਆਪਣੇ ਮੁੱਖ ਮੰਤਰੀ ਵਜੋਂ ਪਿਛਲੀ ਤਿੰਨ ਕੋਸ਼ਿਸ਼ਾਂ ਚ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

 

ਦੱਸ ਦੇਈਏ ਕਿ ਯੇਦੀਯੁਰੱਪਾ ਕਰਨਾਟਕ ਦੇ ਸ਼ਿਕਾਰੀਪੁਰ ਵਿਧਾਨ ਸਭਾ ਸੀਟ ਤੋਂ 9 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ ਜਦਕਿ 2014 ਚ ਸ਼ਿਮੋਗਾ ਸੰਸਦੀ ਖੇਤਰ ਤੋਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤੀਆਂ ਸਨ। ਭਾਜਪਾ ਦੀ ਹਮਾਇਤ ਨਾਲ ਯੇਦੀਯੁਰੱਪਾ ਨੇ ਸਾਲ 2008 ਚ ਕਰਨਾਟਕ ਚ ਪਹਿਲੀ ਵਾਰ ਆਪਣੀ ਸਰਕਾਰ ਬਣਾਈ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BS Yeddyurappa has changed the name of the character as yediyurappa