ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀਆਂ ਖ਼ਿਲਾਫ਼ ਕੈਪਟਨ ਮਾਰ ਰਹੇ ਨੇ ਪੂਰੇ ਸਹੀ ਮੌਕੇ ਤੇ ਚੌਕਾ

ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ-ਕੱਲ੍ਹ ਮੌਕੇ 'ਤੇ ਚੌਕਾ ਮਾਰਨ ਦੀ ਉਸਤਾਦੀ ਹਾਸਿਲ ਕਰ ਲਈ ਹੈ। ਪਿਛਲੇ ਹਫ਼ਤੇ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋਹ ਵਿੱਚ ਕੈਪਟਨ ਨੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਂਢਸਾ ਨੂੰ ਸੱਦਾ ਭੇਜਿਆ।

 

ਢੀਂਢਸਾ ਨੇ ਖਰਾਬ ਸਿਹਤ ਨੂੰ ਕਾਰਨ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਦੋਂ ਢੀਂਢਸਾ ਸਟੇਜ ਉੱਤੇ ਆਏ ਤਾਂ ਕੈਪਟਨ ਨੇ ਉਨ੍ਹਾਂ ਨੂੰ ਜੱਫ਼ੀ ਪਾ ਲਈ। ਇਸ ਤੋਂ ਬਾਅਦ ਕੈਪਟਨ ਨੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਤੋ ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਪਰਗਟ ਸਿੰਘ ਨੂੰ ਵੀ ਸਟੇਜ ਉੱਤੇ ਆਉਣ ਲਈ ਕਿਹਾ। ਕੈਪਟਨ ਨੇ ਦੋਵਾਂ ਨੂੰ ਉਨ੍ਹਾਂ ਨਾਲ ਇਨਾਮ ਵੰਡਣ ਦੇ ਕੰਮ ਵਿੱਚ ਨਾਲ ਜੁਟਣ ਲਈ ਕਿਹਾ। ਖਾਸ ਗੱਲ ਹੈ ਕਿ ਇਨ੍ਹਾਂ ਦੋਵੇਂ ਨੇਤਾਵਾਂ ਨਾਲ ਕੈਪਟਨ ਦੀ ਖ਼ਾਸ ਨਹੀਂ ਬਣਦੀ।

 

ਇਸ ਤੋਂ ਬਾਅਦ ਕੈਪਟਨ ਆਏ ਤੇ ਢੀਂਢਸਾ ਨਾਲ ਆ ਕੇ ਬੈਠ ਗਏ। ਦੋਵੇਂ ਨੇ ਕਾਫੀ ਸਮੇਂ ਤੱਕ ਗੱਲਬਾਤ ਕੀਤੀ. ਕੈਪਟਨ ਦੇ ਇਸ ਕਦਮ ਨੇ ਨਵੀਆਂ ਚਰਚਾਵਾਂ ਨੂੰ ਜਨਮ ਤਾਂ ਦਿੱਤਾ ਹੀ ਨਾਲ ਹੀ ਆਪਣੇ ਵਿਰੋਧੀਆਂ ਤੋਂ ਸਿਆਸੀ ਹਥਿਆਰ ਖੋਹ ਲਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt and his masterstrokes disarming political opponents