ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਹਿੰਦੀ ਬੋਲਣ ਦੀ ਸ਼ੈਲੀ ਕਰਕੇ ਦੂਜੇ ਲੋਕਸਭਾ ਮੈਂਬਰ ਬਹੁਤ ਮਜ਼ੇ ਲੈਂਦੇ ਰਹਿੰਦੇ ਹਨ। ਜਦੋਂ ਵੀ ਚੰਦੂਮਾਜਰਾ ਸੰਸਦ ਵਿਚ ਖੜ੍ਹੇ ਹੋ ਕੇ ਬੋਲਦੇ ਹਨ ਤਾਂ ਉਹ ਹਿੰਦੀ ਠੀਕ ਤਰ੍ਹਾਂ ਨਾਲ ਨਾ ਬੋਲ ਪਾਉਣ ਕਰਕੇ ਮਜ਼ਾਕ ਦੇ ਪਾਤਰ ਬਣ ਜਾਂਦੇ ਹਨ।
ਉਹ ਕੋਸ਼ਿਸ ਕਰਦੇ ਹਨ ਕਿ ਭਾਸ਼ਣ ਹਿੰਦੀ ਵਿਚ ਦਿੱਤਾ ਜਾਵੇ ਪਰ ਉਨ੍ਹਾਂ ਦੇ ਪੰਜਾਬੀ ਭਾਸ਼ਾਈ ਹੋਣ ਕਰਕੇ ਉਨ੍ਹਾਂ ਦਾ ਲਹਿਜ਼ਾ ਪੰਜਾਬੀ ਵਾਲਾ ਹੀ ਰਹਿੰਦਾ ਹੈ। ਜਿਸ ਕਰਕੇ ਦੂਜੇ ਸੰਸਦ ਮੈਂਬਰਾਂ ਨੂੰ ਨਾ ਤਾਂ ਪੰਜਾਬੀ ਸਮਝ ਆਉਂਦੀ ਹੈ ਤਾ ਨਾ ਹੀ ਹਿੰਦੀ।
ਉਹ ਕਈ ਵਾਰ ਅਜਿਹੇ ਸਬਦ ਵਰਤ ਦਿੰਦੇ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਵੀ ਕੋਈ ਸਮਝ ਨਹੀਂ ਲੱਗਦੀ। ਉਹ ਛੋਟੀ ਉਂਗਲ ਨੂੰ 'ਚੀਚੀ' ਆਖ ਦਿੰਦੇ ਹਨ। ਕਿਤੇ ਉਹ 'ਬਲਦੀ ਦੇ ਬੂਹੇ ਵਿਚ ਅੱਗ' ਵਰਗੇ ਮੁਹਾਵਰੇ ਵਰਤਦੇ ਹਨ ਜਿਹੜੇ ਕਿ ਜ਼ਿਆਦਾਤਰ ਸੰਸਦ ਮੈੰਬਰਾਂ ਨੂੰ ਸਮਝ ਨਹੀਂ ਆਉਂਦੇ। ਪਰ ਸਾਰੇ ਉਨ੍ਹਾਂ ਦਾ ਭਾਸ਼ਣ ਸੁਣ ਕੇ ਦੰਦ ਜ਼ਰੂਰ ਕੱਢਦੇ ਰਹਿੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ 3 ਸੰਸਦਾਂ 'ਚੋਂ ਇੱਕ ਚੰਦੂਮਾਜਰਾ ਨੂੰ ਬਾਕੀ ਲੋਕਾਂ ਤੱਕ ਆਪਣੀ ਗੱਲ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਹਿੰਦੀ ਵਿਚ ਕਾਫ਼ੀ ਸੁਧਾਰ ਕਰਨ ਦੀ ਲੋੜ ਹੈ।