ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਯੋਗੀ ਨਹੀਂ ਲੜਨਗੇ ਚੋਣਾਂ

ਅਜੀਤ ਯੋਗੀ

ਸਾਬਕਾ ਮੁੱਖ ਮੰਤਰੀ ਅਤੇ ਛੱਤੀਸਗੜ੍ਹ ਜਨਤਾ ਕਾਂਗਰਸ (ਜੇ ਸੀਸੀ) ਦੇ ਮੁਖੀ ਅਜੀਤ ਜੋਗੀ ਵਿਧਾਨ ਸਭਾ ਚੋਣਾਂ ਨਹੀਂ ਲੜਣਗੇ. ਸਾਬਕਾ ਸੀਐਮ ਦੇ ਪੁੱਤਰ ਅਮਿਤ ਜੋਗੀ ਨੇ ਇਹ ਗੱਲ ਕਹੀ।

 

ਅਮਿਤ ਜੋਗੀ ਨੇ ਕਿਹਾ ਕਿ ਜੇਸੀਸੀ, ਬਹੁਜਨ ਸਮਾਜ ਪਾਰਟੀ ਤੇ ਸੀ.ਪੀ.ਆਈ. ਮਹਾਗੱਠਜੋੜ ਨੇ ਫੈਸਲਾ ਕੀਤਾ ਹੈ ਕਿ ਅਜੀਤ ਜੋਗੀ ਵਿਧਾਨ ਸਭਾ ਚੋਣ ਨਹੀਂ ਲੜਨਗੇ। ਉਹ, (ਅਜੀਤ ਜੋਗੀ) ਖ਼ੁਦ ਚੋਣ ਲੜਨ ਦੀ ਬਜਾਏ ਮੁਹਿੰਮ 'ਤੇ ਧਿਆਨ ਕੇਂਦਰਤ ਕਰਨਗੇ। ਇਸ ਦੇ ਪਿੱਛੇ ਪਾਰਟੀ ਦਾ ਟੀਚਾ ਮੁਹਿੰਮ ਨੂੰ ਮਜ਼ਬੂਤ ​​ਬਣਾ ਕੇ ਛੱਤੀਸਗੜ੍ਹ ਵਿੱਚ ਸਰਕਾਰ ਬਣਾਉਣਾ ਹੈ।

 

ਇਸ ਤੋਂ ਪਹਿਲਾਂ, ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਨੇ ਐਲਾਨ ਕੀਤਾ ਸੀ ਕਿ ਉਹ ਰਾਜਨੰਦਗਾਉਂ ਸੀਟ ਤੋਂ ਮੁੱਖ ਮੰਤਰੀ ਰਮਨ ਸਿੰਘ ਵਿਰੁੱਧ ਲੜਨਗੇ। ਉਹ ਪਿਛਲੇ ਦੋ ਮਹੀਨਿਆਂ ਤੋਂ ਇਸ ਲਈ ਪ੍ਰਚਾਰ ਵੀ ਕਰ ਰਹੇ ਸਨ। ਪਰ ਇਸ ਐਲਾਨ ਤੋਂ ਬਾਅਦ ਹੁਣ ਰਾਜਨੰਦਗਾਓਂ ਸੀਟ ਤੋਂ ਕੌਣ ਚੋਣ ਲੜੇਗਾ ਇਹ ਫ਼ੈਸਲ ਹੋਣਾ ਅਜੇ ਬਾਕੀ ਹੈ।

 

ਜਨਤਾ ਕਾਂਗਰਸ ਤੇ ਬਸਪਾ ਗੱਠਜੋੜ ਨੇ 13 ਉਮੀਦਵਾਰਾਂ ਦਾ ਐਲਾਨ ਕੀਤਾ

 

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਪਾਰਟੀ ਜਨਤਾ ਕਾਂਗਰਸ, ਛੱਤੀਸਗੜ੍ਹ (ਜੇ) ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੇ ਵਿਧਾਨ ਸਭਾ ਚੋਣਾਂ ਲਈ 13 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ। ਜਨਤਾ ਕਾਂਗਰਸ  ਨੇ ਸੱਤ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਅਤੇ ਬਹੁਜਨ ਸਮਾਜ ਪਾਰਟੀ ਨੇ ਛੇ ਉਮੀਦਵਾਰਾਂ ਦਾ ਨਾਂ ਜਾਰੀ ਕੀਤਾ। ਰਾਜ ਦੇ ਪਹਿਲੇ ਪੜਾਅ ਲਈ ਪੋਲਿੰਗ 11 ਨਵੰਬਰ ਨੂੰ ਹੋਵੇਗੀ। ਬਸਪਾ ਨੇ ਪਹਿਲੇ ਪੜਾਅ ਲਈ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chatisgarh congress cheif ajit jogi will not fight election in state