ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ: ਕਾਂਗਰਸ ਨੇ CM ਰਮਨ ਸਿੰਘ ਖ਼ਿਲਾਫ਼ ਉਤਾਰੀ ਵਾਜਪੇਈ ਦੀ ਭਾਣਜੀ

ਕਰੁਣਾ ਸ਼ੁਕਲਾ

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸੋਮਵਾਰ ਨੂੰ ਕਾਂਗਰਸ ਨੇ ਛੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਾਣਜੀ ਕਰੁਣਾ ਸ਼ੁਕਲਾ ਨੂੰ ਮੁੱਖ ਮੰਤਰੀ ਰਮਨ ਸਿੰਘ ਖਿਲਾਫ ਟਿਕਟ ਦੀ ਘੋਸ਼ਣਾ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਕਿਹਾ ਕਿ ਕਾਂਗਰਸ ਚੋਣ ਕਮੇਟੀ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਰੁਣਾ ਸ਼ੁਕਲਾ ਨੂੰ ਰਾਜਨੰਦਗਾਂਉਂ  ਚੋਣ ਖੇਤਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

ਕਾਂਗਰਸ ਨੇ ਪਹਿਲਾਂ ਪਹਿਲੇ ਪੜਾਅ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਤੇ ਫਿਰ ਸੋਮਵਾਰ ਨੂੰ ਛੇ ਹੋਰ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਰਾਜ ਦੀ 90 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਵਿੱਚ ਬਸਤਰ ਡਵੀਜ਼ਨ ਦੀਆਂ 18 ਸੀਟਾਂ ਲਈ ਵੋਟਿੰਗ 12 ਨਵੰਬਰ ਨੂੰ ਹੈ। ਪਹਿਲੇ ਪੜਾਅ ਲਈ ਕਾਂਗਰਸ ਪਾਰਟੀ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 20 ਨਵੰਬਰ  ਸੂਬੇ ਵਿੱਚ ਦੂਜੇ ਪੜਾਅ ਦਾ ਮਤਦਾਨ ਹੋਵੇਗਾ।

 

ਇਹਨਾਂ ਨਾਵਾਂ ਦੀ ਘੋਸ਼ਣਾ


- ਗਿਰਵਰ ਜੰਘੇਲ, ਖੈਰਾਗੜ੍ਹ
- ਭੁਵਨੇਸ਼ਵਰ ਸਿੰਘ ਬਘੇਲ, ਡੋਂਗਰਗੜ੍ਹ (ਰਿਜ਼ਰਵ)
- ਕਰੁਨਾ ਸ਼ੁਕਲਾ, ਰਾਜਨੰਦਗਾਓਂ
- ਦੁਲੇਸ਼ਵਰ ਸਾਹੂ, ਡੋਗਰਾਗਾਓਂ
- ਚੰਨੀ ਸਾਹੂ, ਖੂਜੀ
- ਇੰਦਰ ਸ਼ਾਹ ਮੰਡਵੀ, ਮੋਹਲਾ ਮਾਨਪੁਰ (ਰਿਜ਼ਰਵ)

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chattisgarh polls: Atal Bihari Vajpayee niece Karuna Shukla to take on CM Raman Singh