ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸਤ ਦੀ ਖੇਡ- ਦਾਦੇ ਨੇ ਆਪਣੇ ਪੋਤੇ ਕੱਢੇ ਪਾਰਟੀ 'ਚੋਂ ਬਾਹਰ

 ਦਾਦੇ ਨੇ ਆਪਣੇ ਪੋਤੇ ਕੱਢੇ ਪਾਰਟੀ 'ਚੋਂ ਬਾਹਰ

ਇੰਡੀਅਨ ਨੈਸ਼ਨਲ ਲੋਕ ਦਲ (ਆਈ.ਐਨ.ਐਲ.ਡੀ.) ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋ ਪੋਤਿਆਂ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਹੁਕਮ ਦਿੱਤਾ ਹੈ।

 

ਦੋਵਾਂ 'ਤੇ ਪਾਰਟੀ ਅਨੁਸ਼ਾਸਨ ਨੂੰ ਭੰਗ ਕਰਨ, ਗੁੰਡਾਗਰਦੀ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਦਾਦੇ ਦੇਵੀ ਲਾਲ ਦੇ ਜਨਮ-ਦਿਨ ਮੌਕੇ ਪਾਰਟੀ ਅੰਦਰ ਅਸੰਤੁਸ਼ਟਤਾ ਫੈਲਾਉਣ ਦਾ ਦੋਸ਼ ਲੱਗਿਆ ਸੀ। ਹਿਸਾਰ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਹਰ ਬਣੇ ਦੁਸ਼ਯੰਤ ਇਨੈਲੋ ਆਗੂ ਅਜੈ ਸਿੰਘ ਚੌਟਾਲਾ ਦੇ ਪੱਤਰ ਹਨ। ਦਿਗਵਿਜੈ ਸਿੰਘ, ਦੁਸ਼ਯੰਤ ਦਾ ਛੋਟਾ ਭਰਾ ਹੈ।

 

ਦੋਵਾਂ ਭਰਾਵਾਂ ਦੇ ਰੁਤਬੇ ਨੂੰ ਪਾਰਟੀ ਲਈ ਚੁਣੌਤੀ ਵਜੋਂ ਦੇਖਿਆ ਗਿਆ, ਖਾਸ ਕਰਕੇ ਦੋਵੇਂ ਆਪਣੇ ਚਾਚਾ ਅਭੈ ਸਿੰਘ ਚੌਟਾਲਾ ਦੀ ਅਗਵਾਈ ਉੱਤੇ ਚੁਣੌਤੀ ਪੇਸ਼ ਕਰ ਰਹੇ ਸਨ।  ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੂੰ ਆਪਣੇ ਪਿਤਾ ਓ.ਪੀ. ਚੌਟਾਲਾ ਤੇ ਵੱਡੇ ਭਰਾ ਅਜੈ ਚੌਟਾਲਾ ਨੂੰ ਟੀਚਰ ਭਰਤੀ ਘੁਟਾਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਰਟੀ ਦੇ ਚਿਹਰੇ ਵਜੋਂ ਪੇਸ਼ ਕੀਤਾ ਗਿਆ ਸੀ।

 

ਦੁਸ਼ਯੰਤ ਤੇ ਦਿਗਵਿਜੈ ਦੋਵਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ. ਪਿਛਲੇ ਮਹੀਨੇ 7 ਅਕਤੂਬਰ ਨੂੰ ਗੋਹਾਨਾ ਰੈਲੀ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਇਨੈਲੋ ਆਗੂਆਂ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕੀਤੀ ਸੀ. ਇਸ ਰੈਲੀ ਤੋਂ ਬਾਅਦ ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। 

 

ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਬਾਹਰਲੇ ਸਬੂਤ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਗੋਹਾਨਾ ਰੈਲੀ ਵਿੱਚ ਅਨੁਸ਼ਾਸਨਹੀਣਤਾ ਖ਼ੁਦ ਗਵਾਹ ਹੈ।ਚੌਟਾਲਾ ਨੇ ਕਿਹਾ ਕਿ ਉਸ ਦਿਨ ਮੈਨੂੰ ਵੀ ਭਾਸ਼ਣ ਦੌਰਾਨ ਲਗਾਤਾਰ ਰੋਕਿਆ ਗਿਆ ਸੀ. "ਮੈਂ ਇਸ ਮੁੱਦੇ ਨੂੰ ਪਾਰਟੀ ਦੀ ਅਨੁਸ਼ਾਸਨ ਕਾਰਵਾਈ ਕਮੇਟੀ ਕੋਲ ਭੇਜ ਦਿੱਤਾ ਸੀ। ਕਮੇਟੀ ਨੇ ਸਿੱਟਾ ਕੱਢਿਆ ਕਿ ਦੋਵੇਂ ਦੋਸ਼ੀ ਹਨ।"

 

ਇਸ ਤੋਂ ਪਹਿਲਾਂ ਪਾਰਟੀਮੁਖੀ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੌਜਵਾਨ ਵਿੰਗ ਤੇ ਪਾਰਟੀ ਦੀ ਵਿਦਿਆਰਥੀ ਸ਼ਾਖਾ ਇੰਡੀਅਨ ਨੈਸ਼ਨਲ ਸਟੂਡੈਂਟਸ ਔਰਗਨਾਈਜ਼ੇਸ਼ਨ (ਆਈ.ਐੱਨ.ਐੱਸ.ਓ.) ਨੂੰ ਵੀ ਭੰਗ ਕਰ ਦਿੱਤਾ ਸੀ। ਪਰ  ਦੋਹਾਂ ਪੋਤਿਆਂ 'ਤੇ ਕਾਬੂ ਪਾਉਣ ਦੇ ਯਤਨ ਸਫਲ ਨਹੀਂ ਰਹੇ। ਜਿਸ ਤੋਂ ਬਾਅਦ ਦੋਵਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ।

 

'ਕੋਈ ਸੌਖਾ ਫ਼ੈਸਲਾ ਨਹੀਂ'

 

ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਨੇ ਕਿਹਾ ਕਿ ਕਿਉਂਕਿ ਦੁਸ਼ਯੰਤ ਤੇ ਦਿਗਵਿਜੈ ਸਾਡੇ ਪਰਿਵਾਰ ਦੇ ਮੈਂਬਰ ਹਨ, ਉਨ੍ਹਾਂ ਨੂੰ ਬਰਖਾਸਤ ਕਰਨ ਦਾ ਆਦੇਸ਼ ਦੇਣਾ ਕੋਈ ਸੌਖਾ ਫੈਸਲਾ ਨਹੀਂ ਸੀ। "ਪਰ ਮੇਰੀ ਸਾਰੀ ਜ਼ਿੰਦਗੀ, ਮੈਂ ਚੌਧਰੀ ਦੇਵੀ ਲਾਲ ਦੇ ਸਿਧਾਂਤਾਂ ਤੇ ਆਦਰਸ਼ਾਂ ਦਾ ਪਾਲਣ ਕੀਤਾ, ਜਿਨ੍ਹਾਂ ਲਈ ਪਾਰਟੀ ਹਮੇਸ਼ਾ ਇੱਕ ਵਿਅਕਤੀ ਨਾਲੋਂ ਵੱਡੀ ਸੀ। ਇਸ ਲਈ ਮੈਨੂੰ ਪਾਰਟੀ ਤੇ ਮੇਰੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਇੱਕ ਦੀ ਚੋਣ ਕਰਨੀ ਪਈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chautala expels grandsons Dushyant and Digvijay chaitala from INLD