ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਪੱਤਰਕਾਰਾਂ ਨੂੰ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸੰਦੇਸ਼

ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸੰਦੇਸ਼

ਪਿਛਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈੱਲ ਰਿਲੀਜ਼ ਜਾਰੀ ਕੀਤੀ।  ਇਸ ਪ੍ਰੈੱਸ ਰਿਲੀਜ਼ ਨੂੰ ਸਾਰੇ ਪੱਤਰਕਾਰਾਂ ਨੂੰ ਮੇਲ ਕੀਤਾ ਗਿਆ। ਪਰ ਇਸ ਪ੍ਰੈੱਲ ਰਿਲੀਜ਼ ਦੇ ਨਾਮ ਨੇ ਸਾਰੇ ਪੱਤਰਕਾਰਾਂ ਨੂੰ ਸੋਚਾਂ ਵਿਚ ਪਾ ਦਿੱਤਾ।


ਇਸ ਪ੍ਰੈੱਸ ਰਿਲੀਜ਼ ਦਾ ਟਾਈਟਲ ਸੀ ' ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿਚ ਸ਼ਾਮਲ ਹੋਏ". ਨਾਮ ਪੜ੍ਹ ਕੇ ਪੱਤਰਕਾਰਾਂ ਦੀ ਉਤਸੁਕਤਾ ਵੱਧ ਗਈ। ਪਰ ਅਸਲੀ ਗੱਲ ਕੁਝ ਹੋਰ ਹੀ ਨਿੱਕਲੀ। ਜਿਸ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦਾ ਪਲੜਾ ਫੜ੍ਹਿਆ ਸੀ, ਉਹ ਇੱਕ ਛੋਟਾ-ਮੋਟਾ ਵਿਦਿਆਰਥੀ ਲੀਡਰ ਸੀ। 

 

ਬਸ ਖ਼ਾਸ ਗੱਲ ਇਹ ਸੀ ਕਿ ਇਸਦਾ ਨਾਮ ਵੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਤਰ੍ਹਾਂ ਮਿਲਦਾ ਸੀ। ਕੁਝ ਨਿਊਜ਼ ਵੈੱਬਸਾਈਟਾਂ ਤੇ ਨਾਮੀ ਅਖ਼ਬਾਰਾਂ ਨੇ ਇਸੇ ਨਾਮ ਨਾਲ ਖ਼ਬਰ ਛਾਪ ਦਿੱਤੀ। ਰਾਜਨੀਤੀਕ ਪਾਰਟੀਆਂ ਇਸ ਤਰ੍ਹਾਂ ਦੇ ਹੱਥਕੰਡੇ ਵੋਟਾਂ ਵੇਲੇ ਅਪਣਾਉਦੀਆਂ ਹਨ। ਪਰ ਅਕਾਲੀ ਦਲ ਨੇ ਥੋੜ੍ਹੀ ਜ਼ਲਦਬਾਜ਼ੀ ਦਿਖਾਈ ਕਿਉਂਕਿ ਅਜੇ ਲੋਕਸਭਾ ਚੋਣਾਂ ਵਿਚ ਕਾਫ਼ੀ ਸਮਾਂ ਬਾਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cheeky press release from the SAD with the heading Capt Amarinder Singh joins Akali Dal