ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਵੰਡਿਆ ਨਾ ਜਾਂਦਾ ਤਾਂ ਨਾ ਪੈਂਦੀ ਨਾਗਰਿਕਤਾ ਬਿਲ ਲਿਆਉਣ ਦੀ ਲੋੜ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ ਚ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਦੇਸ਼ ਨੂੰ ਵੰਡਿਆ ਨਾ ਗਿਆ ਹੁੰਦਾ ਤਾਂ ਸਿਟੀਜ਼ਨਸ਼ਿਪ ਸੋਧ ਬਿੱਲ ਨਹੀਂ ਲਿਆਉਣਾ ਪੈਂਦਾ। ਸ਼ਾਹ ਨੇ ਕਿਹਾ ਕਿ ਦੇਸ਼ ਧਰਮ ਦੇ ਅਧਾਰ 'ਤੇ ਵੰਡਿਆ ਗਿਆ ਸੀ, ਇਹ ਸਭ ਤੋਂ ਵੱਡੀ ਗਲਤੀ ਸੀ। ਇਸ ਗਲਤੀ ਦੇ ਕਾਰਨ ਇਹ ਬਿੱਲ ਅੱਜ ਲਿਆਉਣਾ ਪਿਆ।

 

ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇਸ਼ ਨੇ ਕਈ ਵਾਰ ਨਾਗਰਿਕਤਾ ਦਿੱਤੀ ਹੈ, ਜਦੋਂ ਇਸ ਨੇ ਸ਼੍ਰੀਲੰਕਾ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਤਾਂ ਫਿਰ ਉਸ ਸਮੇਂ ਬੰਗਲਾਦੇਸ਼ੀਆਂ ਨੂੰ ਕਿਉਂ ਨਹੀਂ ਦਿੱਤੀ ਗਈ? ਜਦੋਂ ਲੋਕ ਯੂਗਾਂਡਾ ਤੋਂ ਆਏ ਤਾਂ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਪਰ ਬੰਗਲਾਦੇਸ਼ ਤੇ ਪਾਕਿਸਤਾਨ ਦੇ ਲੋਕਾਂ ਨੂੰ ਕਿਉਂ ਨਾ ਦਿੱਤੀ?

 

ਸ਼ਾਹ ਨੇ ਸਦਨ ਚ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਪਹਿਲੀ ਵਾਰ ਨਾਗਰਿਕਤਾ ਦੇ ਅੰਦਰ ਕੋਈ ਸੋਧ ਨਹੀਂ ਲੈ ਕੇ ਆਇਆ ਹਾਂ, ਇਹ ਕਈ ਵਾਰ ਹੋਇਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਚ ਕਿਹਾ ਕਿ ਅੱਜ ਮੋਦੀ ਜੀ ਵੱਲੋਂ ਲਿਆਂਦੇ ਬਿਲ ਚ ਸ਼ਰਨਾਰਥੀ ਨਿਡਰ ਹੋ ਕੇ ਕਹਿਣਗੇ ਕਿ ਹਾਂ ਅਸੀਂ ਸ਼ਰਨਾਰਥੀ ਹਾਂ, ਸਾਨੂੰ ਨਾਗਰਿਕਤਾ ਦਿਓ ਤੇ ਸਰਕਾਰ ਨਾਗਰਿਕਤਾ ਦੇਵੇਗੀ। ਵਿਰੋਧ ਕਾਰਨ ਸ਼ਰਨਾਰਥੀ ਖ਼ੁਦ ਇਹ ਐਲਾਨ ਨਹੀਂ ਕਰ ਸਕੇ ਕਿ ਉਹ ਸ਼ਰਨਾਰਥੀ ਹਨ।

 

ਮਹੱਤਵਪੂਰਨ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਵਿਚਾਰ ਵਟਾਂਦਰੇ ਲਈ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁਸਲਮਾਨ ਦੇਸ਼ ਦੇ ਨਾਗਰਿਕ ਸਨ ਤੇ ਬਣੇ ਰਹਿਣਗੇ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਗੈਰ-ਮੁਸਲਿਮ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਲਈ ਬਿੱਲ ਪੇਸ਼ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਚ ਘੱਟ ਗਿਣਤੀਆਂ ਦੇ ਬਰਾਬਰ ਅਧਿਕਾਰ ਨਹੀਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship bill 2019 necessitated because of Partition says Amit Shah