ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਯੋਗੀ ਨੇ ਜ਼ੇਰੇ ਇਲਾਜ ਮੁਲਾਇਮ ਸਿੰਘ ਯਾਦਵ ਦਾ ਪੁੱਛਿਆ ਹਾਲਚਾਲ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅੱਜ ਸੋਮਵਾਰ ਨੂੰ ਸਪਾ ਆਗੂ ਮੁਲਾਇਮ ਸਿੰਘ ਯਾਦਵ ਤੋਂ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਹਾਈ ਬਲੱਡ ਸ਼ੁਗਰ ਕਾਰਨ ਮੁਲਾਇਮ ਸਿੰਘ ਯਾਦਵ ਨੂੰ ਕੱਲ੍ਹ ਹਸਪਤਾਲ ਚ ਭਰਤੀ ਕਰਾਇਆ ਗਿਆ ਸੀ।

 

f

 

ਮੁੱਖ ਮੰਤਰੀ ਯੋਗੀ ਨੇ ਮੁਲਾਇਮ ਨੂੰ ਮਿਲੇ ਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਯੋਗੀ ਅਤੇ ਮੁਲਾਇਮ ਸਿੰਘ ਯਾਦਵ ਦੀ ਮੁਲਾਕਾਤ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਪ੍ਰਗਤੀ ਸਮਾਜਵਾਦੀ ਪਾਰਟੀ ਦੇ ਮੁਖੀ ਸ਼ਿਵਪਾਲ ਯਾਦਵ ਵੀ ਮੌਜੂਦ ਰਹੇ।

 

ਇਸ ਤੋਂ ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਐਤਵਾਰ ਸ਼ਾਮ ਗੋਮਤੀਨਗਰ ਸਥਿਤ ਡਾ ਰਾਮ ਮਨੋਹਰ ਲੋਹੀਆ ਆਯੁਰਵਿਗਿਆਨ ਸੰਸਥਾਨ ਚ ਭਰਤੀ ਕਰਵਾਇਆ ਗਿਆ ਸੀ। ਜਾਂਚ ਦੌਰਾਨ ਉਨ੍ਹਾਂ ਦੇ ਸਰੀਰ ਚ ਸ਼ੁਗਰ ਦਾ ਪੱਧਰ ਵਧਿਆ ਹੋਇਆ ਸੀ। ਡਾਕਟਰਾਂ ਮੁਤਾਬਕ ਮੁਲਾਇਮ ਦੀ ਹਾਲਤ ਚ ਹੁਣ ਸੁਧਾਰ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Yogi asked the movements undergoing treatment Mulayam Singh Yadav