ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਦੀ ਕਿਤਾਬ 'ਤੇ ਕਾਂਗਰਸ ਦਾ ਜਵਾਬੀ ਹਮਲਾ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਦੀ ਇੱਕ ਕਿਤਾਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਨੇ ਬੁੱਧਵਾਰ ਨੂੰ ਰਾਕੇਸ਼ ਮਾਰੀਆ ਦੀ ਇੱਕ ਕਿਤਾਬ ਵਿੱਚ ਅੱਤਵਾਦੀ ਅਜਮਲ ਕਸਾਬ ਨਾਲ ਜੁੜੇ ਕੁਝ ਦਾਅਵਿਆਂ ਬਾਰੇ ਸਵਾਲ ਕੀਤਾ ਕਿ ਕਿਉਂ ਮਾਰੀਆ ਵੱਲੋਂ 12 ਸਾਲਾਂ ਤੋਂਹਿੰਦੂ ਅੱਤਵਾਦਦੀ ਸਾਜਿਸ਼ ਨੂੰ ਜਨਤਕ ਨਹੀਂ ਕੀਤਾ ਗਿਆ ਸੀ ਤੇ ਜਾਂਚ ਅਤੇ ਅਦਾਲਤ ਦੀ ਪ੍ਰਕਿਰਿਆ ਵਿੱਚ ਇਹ ਗੱਲ ਕਿਉਂ ਸ਼ਾਮਲ ਨਹੀਂ ਹੋਈ।

 

ਮਾਰੀਆ ਦੁਆਰਾ ਲਿਖੀ ਕਿਤਾਬ ਵਿਚ ਦਾਅਵੇ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਦੇਸ਼ ਇਕ ਚੰਗੀ ਰਵਾਇਤ ਸਥਾਪਤ ਕੀਤੀ ਗਈ ਹੈ ਕਿ ਬਹੁਤ ਸਾਰੇ ਲੋਕ ਕਿਤਾਬਾਂ ਲਿਖਦੇ ਹਨ। ਮੈਂ ਵੀ 2-3 ਕਿਤਾਬਾਂ ਵੀ ਲਿਖੀਆਂ ਹਨਰਾਕੇਸ਼ ਮਾਰੀਆ ਸਾਹਬ ਮੁੰਬਈ ਪੁਲਿਸ ਚੋਟੀ ਦੇ ਅਹੁਦੇ ਉੱਤੇ ਸੀ ਜਦੋਂ 26/11 ਇੱਕ ਅੱਤਵਾਦੀ ਹਮਲਾ ਹੋਇਆ ਸੀ ਤਾਂ ਫਿਰ ਉਨ੍ਹਾਂ ਨੇ ਪਿਛਲੇ 12 ਸਾਲਾਂ ਵਿੱਚ ਇਸ ਚੀਜ਼ ਨੂੰ ਜਨਤਕ ਕਿਉਂ ਨਹੀਂ ਕੀਤਾ? ਇਹ ਜਾਂਚ ਪ੍ਰਕਿਰਿਆ ਅਤੇ ਅਦਾਲਤ ਦੀ ਪ੍ਰਕਿਰਿਆ ਦਾ ਹਿੱਸਾ ਕਿਉਂ ਨਹੀਂ ਬਣਿਆ?

 

ਮਨੀਸ਼ ਤਿਵਾੜੀ ਨੇ ਕਿਹਾ ਕਿ ਮਾਰੀਆ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਗਈ, ਅਦਾਲਤ ਦੀ ਪ੍ਰਕਿਰਿਆ ਚਲਦੀ ਰਹੀ ਤੇ ਉਸ ਅਦਾਲਤ ਦੀ ਪ੍ਰਕਿਰਿਆ ਵਿਚ ਅਜਮਲ ਕਸਾਬ ਨੂੰ ਦੋਸ਼ੀ ਪਾਇਆ ਗਿਆ ਤੇ ਯੂਪੀਏ ਸਰਕਾਰ ਨੇ ਕਸਾਬ ਦੀ ਮੌਤ ਦੀ ਸਜ਼ਾ ਸੁਣਾਈ।

 

ਮਹੱਤਵਪੂਰਨ ਹੈ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਲਸ਼ਕਰ--ਤੋਇਬਾ ਨੇ 26/11 ਦੇ ਮੁੰਬਈ ਅੱਤਵਾਦੀ ਹਮਲੇ 'ਤੇ 'ਹਿੰਦੂ ਅੱਤਵਾਦ' ਅਤੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਬੰਗਲੁਰੂ ਦੇ ਸਮੀਰ ਦਾਨਿਸ਼ ਚੌਧਰੀ ਵਜੋਂ ਪੇਸ਼ ਕਰਨ ਦੀ ਯੋਜਨਾ ਬਣਾਈ ਸੀ।

 

ਮਾਰੀਆ ਨੇ ਸੋਮਵਾਰ ਨੂੰ ਜਾਰੀ ਕੀਤੀ ਆਪਣੀ ਯਾਦਗਾਰ 'ਲੇਟ ਮੀ ਸੇ ਇਟ ਨਾਓ' ਵਿਚ 26/11 ਦੇ ਮੁੰਬਈ ਹਮਲੇ ਦੀ ਆਪਣੀ ਜਾਂਚ ਦਾ ਜ਼ਿਕਰ ਕੀਤਾ। ਉਸ ਹਮਲੇ ਦੀ ਯੋਜਨਾ ਲਸ਼ਕਰ ਨੇ ਬਣਾਈ ਸੀ ਤੇ ਇਹ ਵੀ ਪਤਾ ਚਲਿਆ ਸੀ ਕਿ ਇਸ ਅੱਤਵਾਦੀ ਹਮਲੇ ਚ ਪਾਕਿਸਤਾਨ ਦਾ ਹੱਥ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress counter-attack on former police commissioner Rakesh Maria s book