ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਆਪਣੀ ਭਰੋਸੇਯੋਗਤਾ ਗੁਆ ਚੁੱਕੀ: ਨਿਤਿਨ ਗਡਕਰੀ

ਕਾਂਗਰਸ ਆਪਣੀ ਭਰੋਸੇਯੋਗਤਾ ਗੁਆ ਚੁੱਕੀ: ਨਿਤਿਨ ਗਡਕਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਵੀਰਵਾਰ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ‘ਨਿਆਇ’ ਯੋਜਨਾ ਲਈ ਪਾਰਟੀ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਗ਼ਰੀਬੀ ਦੀ ਸਮੱਸਿਆ ਦੇ ਹੱਲ ਦੇ ਮਾਮਲੇ ਵਿੱਚ ਕਾਂਗਰਸ ਸਾਰੀ ਸਿਆਸੀ ਭਰੋਸੇਯੋਗਤਾ ਗੁਆ ਚੁੱਕੀ ਹੈ।

 

 

ਸ੍ਰੀ ਗਡਕਰੀ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਕਾਂਗਰਸ ਨੇ ਪ੍ਰਦਰਸ਼ਨ, ਕੰਮ ਤੇ ਵਿਕਾਸ ਤੋਂ ਧਿਆਨ ਲਾਂਭੇ ਕਰਨ ਲਈ ਜਾਣਬੁੱਝ ਕੇ ਘੱਟ–ਗਿਣਤੀਆਂ ਦੇ ਮਨਾਂ ਵਿੱਚ ਡਰ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੁਦਾ ਚੋਣਾਂ ਵਿੱਚ ਪ੍ਰਦਰਸ਼ਨ, ਕੰਮ ਤੇ ਵਿਕਾਸ ਹੀ ਮੁੱਦਾ ਹੋਣਾ ਚਾਹੀਦਾ ਸੀ।

 

 

ਭਾਜਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੋਈ ਭਰੋਸੇਯੋਗਤਾ ਨਹੀਂ ਹੈ। 1947 ਤੋਂ ਬਾਅਦ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰਲ ਲਾਲ ਨਹਿਰੂ ਨੇ ਕਿਹਾ ਸੀ ਕਿ ਉਹ ਗ਼ਰੀਬੀ ਹਟਾ ਦੇਣਗੇ। ਫਿਰ ਇੰਦਰਾ ਗਾਂਧੀ ਨੇ ਵੀ ਉਹੀ ਗੱਲ ਆਖੀ। ਉਨ੍ਹਾਂ ‘ਗ਼ਰੀਬੀ ਹਟਾਓ’ ਦਾ ਨਾਅਰਾ ਲੁਆ ਕੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਪਰ ਗ਼ਰੀਬੀ ਖ਼ਤਮ ਨਾ ਹੋ ਸਕੀ।

 

 

ਸ੍ਰੀ ਗਡਕਰੀ ਨੇ ਆਖਿਆ ਕਿ ਰਾਜੀਵ ਗਾਂਧੀ ਨੇ ਵੀ ਉਹੀ ਨਾਅਰਾ ਦੁਹਰਾਇਆ। ਫਿਰ ਸੋਨੀਆ ਗਾਂਧੀ, ਫਿਰ ਮਨਮੋਹਨ ਸਿੰਘ ਨੇ ਵੀ ਉਹੀ ਸਭ ਦੁਹਰਾਇਆ ਪਰ ਗ਼ਰੀਬੀ ਫਿਰ ਵੀ ਨਾ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress has lost its credibility Nitin Gadkari