ਗੋਆ ਚ ਕਦੇ ਤਾਕਤਵਰ ਸਿਆਸੀ ਰੁਤਬਾ ਰੱਖਣ ਵਾਲੀ ਕਾਂਗਰਸ ਹੁਣ ਆਪਣੇ ਵਜੂਦ ਦੀ ਜੰਗ ਲੜ ਰਹੀ ਹੈ। ਜਿਸ ਪਾਰਟੀ ਨੇ ਸਾਲ 2017 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਸਭ ਤੋਂ ਵੱਧ 17 ਸੀਟਾਂ ਤੇ ਕਬਜ਼ਾ ਜਮਾਇਆ ਸੀ, ਉਥੇ ਅੱਜ ਉਸਦੇ ਖਿਸਕ ਰਹੇ ਕਿਲ੍ਹੇ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਿਰਫ 5 ਵਿਧਾਇਕਾਂ ਦੇ ਮੋਢਿਆਂ ਤੇ ਆ ਗਈ ਹੈ।
ਬੁੱਧਵਾਰ ਨੂੰ ਇਸ ਮੁੱਖ ਵਿਰੋਧੀ ਦਲ ਕੋਲ 10 ਵਿਧਾਇਕ ਪਾਸਾ ਬਦਲ ਕੇ ਭਾਜਪਾ ਚ ਸ਼ਾਮਲ ਹੋ ਗਏ। ਇਨ੍ਹਾਂ ਵਿਰੋਧੀ ਧੜੇ ਦੇ ਆਗੂ ਚੰਦਰਕਾਂਤ ਦਾ ਨਾਂ ਵੀ ਸ਼ਾਮਲ ਹਨ। ਲੰਘੇ ਦੋ ਢਾਈ ਸਾਲਾਂ ਚ ਕਾਂਗਰਸ ਭਾਜਪਾ ਦੇ ਹੱਥੋਂ 13 ਵਿਧਾਇਕ ਗੁਆ ਚੁੱਕੀ ਹੈ। ਉਹ ਹੁਣ ਸਦਨ ਚ ਭਾਜਪਾ ਦੇ ਭਾਰੀ ਬਹੁਮਤ ਦਾ ਝੰਡਾ ਲਹਿਰਾ ਰਹੇ ਹਨ।
ਸਿਆਸੀ ਬਿਆਨਾਂ ਕਾਰਨ ਸੁਰਖੀਆਂ ਚ ਰਹਿਣ ਵਾਲੀ ਗੋਆ ਦੀ ਵਿਧਾਨ ਸਭਾ ਚ 40 ਸੀਟਾਂ ਹਨ ਤੇ ਇਥੇ ਦੇ ਇਤਿਹਾਸ ਦੇ ਪੰਨੇ ਪਲਟੀਏ ਤਾਂ ਪਤਾ ਲੱਗਦਾ ਹੈ ਕਿ ਵਿਧਾਇਕ ਤੜਕੇ ਹੁੰਦਿਆਂ ਹੀ ਆਪਣਾ ਰੰਗ ਬਦਲ ਲੈਂਦੇ ਹਨ ਤੇ ਸਰਕਾਰ ਬਣਾਉਣ ਤੇ ਡਿਗਾਉਣ ਦਾ ਖੇਡ ਸ਼ੁਰੂ ਹੋ ਜਾਂਦਾ ਹੈ।
ਸਾਲ 2017 ਚ ਕਾਂਗਰਸ 17 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਤੇ ਭਾਜਪਾ ਕੋਲ ਸਿਰਫ 13 ਵਿਧਾਇਕ ਸਨ। ਪਰ ਇਸ ਦੇ ਬਾਅਦ ਵੀ ਭਾਜਪਾ ਸੂਬੇ ਚ ਸਰਕਾਰ ਬਣਾਉਣ ਚ ਇਸ ਲਈ ਸਫਲ ਰਹੀ ਕਿਉਂਕਿ ਉਨ੍ਹਾਂ ਨੂੰ ਖੇਤਰੀ ਦਲਾਂ ਅਤੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਮਿਲ ਗਈ ਸੀ।
.