ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ’ਤੇ ਮੋਦੀ ਸਰਕਾਰ ਦੇ ਹੱਕ ’ਚ ਨਿਤਰੇ ਕਾਂਗਰਸੀ ਆਗੂ ਸਿੰਧੀਆ

ਕਾਂਗਰਸੀ ਆਗੂ ਜੋਤੀਰਾਦਿਤਿਆ ਸਿੰਧੀਆ ਨੇ ਮੋਦੀ ਸਰਕਾਰ ਦੁਆਰਾ ਜੰਮੂ-ਕਸ਼ਮੀਰ ਤੋਂ ਧਾਰਾ 370 ਦਾ ਖਾਤਮਾ ਕੀਤੇ ਜਾਣ ਦੀ ਹਮਾਇਤ ਕੀਤੀ ਹੈ। ਪਾਰਟੀ ਲਾਈਨ ਤੋਂ ਹੱਟ ਕੇ ਕਾਂਗਰਸ ਸਕੱਤਰ ਜੋਤੀਰਾਦਿਤਿਆ ਸਿੰਧੀਆ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਜ਼ੋਰਦਾਰ ਹਮਾਇਤ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਚ ਸੰਵਿਧਾਨਕ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ।

 

ਕਾਂਗਰਸ ਨੇਤਾ ਜੋਤੀਰਾਦਿਤਿਆ ਸਿੰਧੀਆ ਨੇ ਆਪਣੇ ਟਵੀਟ ਚ ਲਿਖਿਆ ਕਿ ਉਹ ਭਾਰਤ ਚ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਪੂਰਨ ਸ਼ਮੂਲੀਅਤ ਲਈ ਚੁੱਕੇ ਗਏ ਕਦਮ ਦੀ ਹਮਾਇਤ ਕਰਦੇ ਹਨ। ਬੇਹਤਰ ਹੁੰਦਾ ਜੇਕਰ ਸੰਵਿਧਾਨਕ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ। ਇਹ ਦੇਸ਼ ਦੇ ਹਿੱਤ ਚ ਹੈ ਤੇ ਮੈਂ ਇਸਦੀ ਹਮਾਇਤ ਕਰਦਾ ਹਾਂ।

 

ਸੰਸਦ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਸਬੰਧੀ ਧਾਰਾ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰਨ ਦੇ ਸੰਕਲਪ ਨੂੰ ਮਨਜ਼ੂਰੀ ਦੇ ਦਿੱਤੀ। ਰਾਜਸਭਾ ਮਗਰੋਂ ਹੁਣ ਲੋਕ ਸਭਾ ਤੋਂ ਵੀ ਜੰਮੂ-ਕਸ਼ਮੀਰ ਪੁਨਰਗਠਨ ਬਿਲ ਤੇ ਮਨਜ਼ੂਰੀ ਮਿਲ ਗਈ ਹੈ।

 

ਮੰਗਲਵਾਰ ਨੂੰ ਲੋਕ ਸਭਾ ਨੇ ਜੰਮੂ-ਕਸ਼ਮੀਰ ਪੁਨਰਗਠਨ ਬਿਲ ਨੂੰ ਪਾਸ ਕਰ ਦਿੱਤਾ। ਜੰਮੂ-ਕਸ਼ਮੀਰ ਪੁਨਰਗਠਨ ਬਿਲ ਤੇ ਲੋਕ ਸਭਾ ਚ ਵੋਟਿੰਗ ਦੌਰਾਨ ਪੱਖ ਚ ਜਿੱਥੇ 367 ਵੋਟਾਂ ਪਈਆਂ, ਵਿਰੋਧ ਚ 67 ਵੋਟਾਂ ਪਈਆਂ। ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਵੋਟਿੰਗ ਤੋਂ ਖੁੱਦ ਨੂੰ ਵੱਖ ਰਖਿਆ ਤੇ ਵਾਕ ਆਊਟ ਕੀਤਾ।

 

ਦੱਸ ਦੇਈਏ ਕਿ ਸੋਮਵਾਰ ਨੂੰ ਰਾਜ ਸਭਾ ਨੇ ਇਸ ਬਿਲ ਨੂੰ ਪਾਸ ਕਰ ਦਿੱਤਾ ਸੀ।

 

 

 

 

.

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Jyotiraditya Scindia supports the removal of Article 370 from jammu and kashmir