ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਣੀਆਂ ਅਸਫਲਤਾਵਾਂ ਲੁਕਾਉਣ ਲਈ ਲੁੱਕ ਰਹੇ ਨੇ ਨਫਰਤ ਪਿੱਛੇ: ਰਾਹੁਲ ਗਾਂਧੀ

ਸਿਟੀਜ਼ਨਸ਼ਿਪ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਦੇ ਖਿਲਾਫ ਪ੍ਰਦਰਸ਼ਨਾਂ ਦੇ ਪਿਛੋਕੜ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਲੋਕਾਂ ਨੂੰ ਵੰਡ ਰਹੇ ਹਨ ਤੇ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਨਫ਼ਰਤ ਦੇ ਪਿੱਛੇ ਲੁੱਕ ਰਹੇ ਹਨ।

 

ਉੱਤਰ ਪ੍ਰਦੇਸ਼ ਦੀ ਆਪਣੀ ਪਰਿਵਾਰਕ ਜੱਦੀ ਲੋਕ ਸਭਾ ਸੀਟ ਹਾਰ ਚੁਕੇ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਭਾਰਤ ਦੇ ਪਿਆਰੇ ਨੌਜਵਾਨੋ, ਮੋਦੀ ਤੇ ਸ਼ਾਹ ਨੇ ਤੁਹਾਡਾ ਭਵਿੱਖ ਬਰਬਾਦ ਕਰ ਦਿੱਤਾ ਹੈ। ਨੌਕਰੀਆਂ ਦੀ ਘਾਟ ਅਤੇ ਅਰਥਚਾਰੇ ਦੀ ਹਾਲਤ ਬਾਰੇ ਉਹ ਤੁਹਾਡੇ ਗੁੱਸੇ ਦਾ ਸਾਹਮਣਾ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਸਾਡੇ ਪਿਆਰੇ ਭਾਰਤ ਨੂੰ ਵੰਡ ਰਹੇ ਹਨ ਤੇ ਨਫ਼ਰਤ ਦੇ ਪਿੱਛੇ ਲੁੱਕ ਰਹੇ ਹੈ। ਅਸੀਂ ਹਰ ਭਾਰਤੀ ਨੂੰ ਪਿਆਰ ਪ੍ਰਗਟਾ ਕੇ ਇਨ੍ਹਾਂ ਨੂੰ ਹਰਾ ਸਕਦੇ ਹਾਂ।”

 

ਕਾਂਗਰਸ ਨਾਗਰਿਕਤਾ ਸੋਧ ਐਕਟ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ ਅਤੇ ਇਸ ਨੂੰ “ਗੈਰ ਸੰਵਿਧਾਨਕਕਰਾਰ ਦੱਸ ਰਹੀ ਹੈ। ਕਾਂਗਰਸ ਨੇ ਨਾਗਰਿਕਤਾ ਸੋਧ ਐਕਟ ਦੇ ਵਿਰੁੱਧ ਸੋਮਵਾਰ ਨੂੰ ਰਾਜਘਾਟ ਵਿਖੇ ਸੱਤਿਆਗ੍ਰਹਿ ਕਰਨ ਦਾ ਫੈਸਲਾ ਲਿਆ ਹੈ, ਜਿਸ ਵਿਚ ਸਾਬਕਾ ਕਾਂਗਰਸ ਮੁਖੀ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਚੋਟੀ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

 

ਦੱਸ ਦਈਏ ਕਿ ਰਾਹੁਲ ਗਾਂਧੀ ਪਿਛਲੇ ਕੁੱਝ ਦਿਨਾਂ ਤੋਂ ਬਾਹਰ ਹਨ।

 

ਰਾਹੁਲ ਗਾਂਧੀ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਲੀਲਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ’ਤੇ ਨਾਗਰਿਕਤਾ ਕਾਨੂੰਨ ਬਾਰੇ ਗੁੰਮਰਾਹਕੁੰਨ ਪ੍ਰਚਾਰ ਦਾ ਦੋਸ਼ ਲਗਾਇਆ ਸੀ।

 

ਪੀਐਮ ਮੋਦੀ ਨੇ ਕਿਹਾ ਕਿ ਇਹ ਲੋਕ ਕਿਸ ਹੱਦ ਤੱਕ ਆਪਣੇ ਸਵਾਰਥ ਲਈ ਜਾ ਰਹੇ ਹਨ, ਇਹ ਤੁਸੀਂ ਪਿਛਲੇ ਹਫ਼ਤੇ ਵੀ ਵੇਖਿਆ ਹੈ। ਜੋ ਬਿਆਨ ਦਿੱਤੇ ਗਏ, ਗਲਤ ਵੀਡਿਓ, ਭੜਕਾਊ ਚੀਜ਼ਾਂ, ਉੱਚ ਪੱਧਰ 'ਤੇ ਬੈਠੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ' ਤੇ ਪਾ ਕੇ ਭੰਬਲਭੂਸਾ ਫੈਲਾਉਣ ਅਤੇ ਅੱਗ ਲਾਉਣ ਦਾ ਜੁਰਮ ਕੀਤਾ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਸਿਟੀਜ਼ਨਸ਼ਿਪ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਕੁਝ ਰਾਜਨੀਤਿਕ ਪਾਰਟੀਆਂ ਅਫਵਾਹਾਂ ਫੈਲਾ ਰਹੀਆਂ ਹਨ, ਲੋਕਾਂ ਨੂੰ ਭਰਮਾ ਰਹੀਆਂ ਹਨ, ਭਾਵਨਾਵਾਂ ਭੜਕਾ ਰਹੀਆਂ ਹਨ। ਅੱਜ, ਜਿਹੜੇ ਲੋਕ ਕਾਗਜ਼-ਕਾਗਜ਼, ਸਰਟੀਫਿਕੇਟ-ਸਰਟੀਫਿਕੇਟ ਦੇ ਨਾਮ 'ਤੇ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਗਰੀਬਾਂ ਦੀ ਬਿਹਤਰੀ ਲਈ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ ਕਰਦੇ ਸਮੇਂ ਕਦੇ ਵੀ ਕਾਗਜ਼ ਦੀਆਂ ਪਾਬੰਦੀਆਂ ਨਹੀਂ ਲਗਾਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Rahul Gandhi attacks PM Narendra Modi and Amit Shah over CAA protests