ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਨੋਟਬੰਦੀ ਨਾਲ ਕੀਤੀ NRC, NPR ਦੀ ਤੁਲਨਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਐਨਆਰਸੀ ਅਤੇ ਐਨਪੀਆਰ ਦੀ ਤੁਲਨਾ ਨੋਟਬੰਦੀ ਨਾਲ ਕੀਤੀ ਤੇ ਕਿਹਾ ਕਿ ਇਨ੍ਹਾਂ ਦੋਵੇਂ ਕਾਨੂੰਨ ਦੇਸ਼ ਦੇ ਲੋਕਾਂ ‘ਤੇ ਨੋਟਬੰਦੀ ਵਾਂਗ ਟੈਕਸ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਦੁਨੀਆ ਚ ਦੇਸ਼ ਦਾ ਅਕਸ ਖਰਾਬ ਹੋਇਆ ਹੈ।

 

ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਕੇਂਦਰ ਸਰਕਾਰ ਦੇਸ਼ ਨੂੰ ਵੰਡਣ ਚ ਲੱਗੀ ਹੋਈ ਹੈ। ਐਨਪੀਆਰ ਜਾਂ ਐਨਆਰਸੀ, ਇਹ ਦੇਸ਼ ਦੇ ਗਰੀਬਾਂ 'ਤੇ ਟੈਕਸ ਹੈ। ਡੈਮੋਨੇਟਾਈਜ਼ੇਸ਼ਨ ਦੇਸ਼ ਦੇ ਗਰੀਬਾਂ 'ਤੇ ਇਕ ਟੈਕਸ ਸੀ। ਨੋਟਬੰਦੀ ਚ ਲੋਕਾਂ ਨੂੰ ਆਪਣੇ ਪੈਸੇ ਵਾਪਸ ਕੱਢਣ ਲਈ ਪੈਸੇ ਦੇਣੇ ਪਏ, ਇਹ ਵੀ ਉਸੇ ਤਰ੍ਹਾਂ ਦੀ ਸਥਿਤੀ ਹੈ। ਗਰੀਬ ਆਦਮੀ ਅਧਿਕਾਰੀ ਕੋਲ ਜਾਵੇਗਾ, ਆਪਣੇ ਕਾਗਜ਼ਾਤ ਦਿਖਾਏਗਾ, ਜੇ ਨਾਮ ਚ ਕੋਈ ਗੜਬੜ ਹੋਵੇ ਤਾਂ ਪੈਸੇ ਦਿਓ। ਗਰੀਬਾਂ ਦੀਆਂ ਜੇਬਾਂ ਚੋਂ ਕਰੋੜਾਂ ਰੁਪਏ ਕੱਢ ਕੇ ਇਹ ਫਿਰ 15 ਲੋਕਾਂ ਦੀ ਜੇਬ ਚ ਜਾਵੇਗਾ।

 

ਰਾਏਪੁਰ ਵਿੱਚ ਆਯੋਜਿਤ ਤਿੰਨ ਰੋਜ਼ਾ ਰਾਸ਼ਟਰੀ ਆਦੀਵਾਸੀ ਸਮਾਗਮ ਦੇ ਡਾਂਸ ਫੈਸਟੀਵਲ ਦੇ ਉਦਘਾਟਨ ਸਮਾਰੋਹ ਚ ਭਾਗ ਲੈਣ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ, ‘ਐਨਪੀਆਰ ਅਤੇ ਐਨਆਰਸੀ ਗਰੀਬਾਂ ਤੇ ਹਮਲਾ ਹੈ। ਗਰੀਬ ਲੋਕ ਕੇਂਦਰ ਸਰਕਾਰ ਤੋਂ ਪੁੱਛ ਰਹੇ ਹਨ ਕਿ ਸਾਨੂੰ ਕਿਸ ਤਰ੍ਹਾਂ ਰੁਜ਼ਗਾਰ ਮਿਲੇਗਾ, ਜੇਬ ਚੋਂ ਪੈਸੇ ਕੱਢ ਲਏ, ਸਾਨੂੰ ਮਾਰ ਦਿੱਤਾ ਪਰ ਸਾਨੂੰ ਮਿਲਿਆ ਕੀ।'

 

ਦੇਸ਼ ਦੀ ਵਿਗੜਦੀ ਆਰਥਿਕ ਸਥਿਤੀ 'ਤੇ ਸਰਕਾਰ 'ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ, 'ਦੇਸ਼ ਦੀ ਆਰਥਿਕਤਾ ਕਿਸੇ ਤੋਂ ਲੁਕੀ ਨਹੀਂ ਹੈ। ਦੇਸ਼ ਚ 45 ਸਾਲਾਂ ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ, ਅਜਿਹਾ ਛੱਤੀਸਗੜ੍ਹ ਚ ਨਹੀਂ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਭਾਰਤ ਅਤੇ ਚੀਨ ਆਰਥਿਕ ਵਿਕਾਸ ਦਰ ਵਿੱਚ ਵਿਸ਼ਵ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਅੱਜ ਪੂਰੀ ਦੁਨੀਆ ਚ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਚ ਹਿੰਸਾ ਹੋ ਰਹੀ ਹੈ, ਔਰਤਾਂ ਨੂੰ ਸੜਕਾਂ 'ਤੇ ਨਹੀਂ ਚੱਲਣ ਦਿੱਤਾ ਜਾ ਰਿਹਾ ਹੈ, 45 ਸਾਲਾਂ ਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਇਹ ਦੱਸਣ ਦੇ ਯੋਗ ਨਹੀਂ ਹਨ ਕਿ ਇਹ ਕਿਵੇਂ ਹੋਇਆ, ਆਰਥਿਕਤਾ ਨੂੰ ਕਿਉਂ ਤੋੜਿਆ ਗਿਆ।

 

ਰਾਹੁਲ ਗਾਂਧੀ ਹੋਰ ਕਾਂਗਰਸੀ ਨੇਤਾਵਾਂ, ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ, ਬੀ ਕੇ ਹਰੀਪ੍ਰਸਾਦ ਦੇ ਨਾਲ ਇੱਕ ਵਿਸ਼ੇਸ਼ ਜਹਾਜ਼ ਚ ਦਿੱਲੀ ਤੋਂ ਰਾਏਪੁਰ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਹੋਰ ਨੇਤਾਵਾਂ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰੇ ਨੇਤਾ ਹਵਾਈ ਅੱਡੇ ਤੋਂ ਬੱਸ ਵਿਚ ਸਵਾਰ ਹੋ ਕੇ ਸਥਾਨ 'ਤੇ ਪਹੁੰਚੇ ਅਤੇ ਆਦੀਵਾਸੀ ਸਮਾਗਮ ਦੇ ਉਦਘਾਟਨ ਸਮਾਰੋਹ ਚ ਹਿੱਸਾ ਲੈਣ ਤੋਂ ਬਾਅਦ ਸਾਰੇ ਦਿੱਲੀ ਲਈ ਰਵਾਨਾ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Rahul Gandhi compare NRC and NPR with demonetization in raipur