ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਇੱਕ ਵੀ ਸੀਟ ਨਾ ਜਿੱਤ ਸਕਣ ਕਾਰਨ ਕਾਂਗਰਸ ਚ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਕੋਈ ਚੋਟੀ ਦੀ ਲੀਡਰਸ਼ਿਪ 'ਤੇ ਸਵਾਲ ਚੁੱਕ ਰਿਹਾ ਹੈ ਤਾਂ ਕੁਝ ਆਗੂ ਪਾਰਟੀ ਚ ਇਕ ਨਵੀਂ ਤਬਦੀਲੀ ਲਿਆਉਣ ਦੀ ਗੱਲ ਕਰ ਰਹੇ ਹਨ।
ਇਸ ਕੜੀ ਚ ਕਾਂਗਰਸ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਆਪਣੀ ਸਲਾਹ ਜ਼ਾਹਰ ਕੀਤੀ ਕਿ ਪਾਰਟੀ ਨੂੰ ਹੁਣ ਸੋਚਣ ਅਤੇ ਨਵੇਂ ਢੰਗ ਨਾਲ ਕੰਮ ਕਰਨ ਦੀ ਲੋੜ ਹੈ।
ਸਿੰਧੀਆ ਨੇ ਕਿਹਾ, "ਇਹ ਸਾਡੀ ਪਾਰਟੀ ਲਈ ਬਹੁਤ ਨਿਰਾਸ਼ਾਜਨਕ ਹੈ। ਪਾਰਟੀ ਵਿੱਚ ਤੁਰੰਤ ਇੱਕ ਨਵੀਂ ਵਿਚਾਰਧਾਰਾ ਅਤੇ ਇੱਕ ਨਵੀਂ ਵਿਧੀ ਦੀ ਲੋੜ ਹੈ। ਦੇਸ਼ ਬਦਲ ਗਿਆ ਹੈ, ਇਸ ਲਈ ਸਾਨੂੰ ਵੀ ਇੱਕ ਨਵੇਂ ਢੰਗ ਨਾਲ ਸੋਚਣ ਅਤੇ ਦੇਸ਼ ਦੇ ਲੋਕਾਂ ਨਾਲ ਜੁੜਣ ਦੀ ਚੋਣ ਕਰਨੀ ਪਏਗੀ।"
Congress' Jyotiraditya Scindia on #DelhiElectionResult2020: It is highly disappointing for our party. There is an urgent need for a new ideology &a new work process. Country has changed, so we also need to opt for a new way of thinking&connect with the people of the country. pic.twitter.com/dmuu1VdnPF
— ANI (@ANI) February 13, 2020
.