ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ’ਚ ਦੀਪਿਕਾ ਦੇ ਫਿਲਮ ਪ੍ਰਚਾਰ ਮਗਰੋਂ ਹੱਕ ’ਚ ਨਿਤਰੀ ਕਾਂਗਰਸ, BJP ’ਤੇ ਵਰ੍ਹੀ

ਕਾਂਗਰਸ ਨੇ ਬੁੱਧਵਾਰ ਨੂੰ ਫਿਲਮ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਦੌਰੇ ਬਾਰੇ ਸਵਾਲ ਚੁੱਕਣ ਲਈ ਭਾਜਪਾ ਦੇ ਕੁਝ ਨੇਤਾਵਾਂਤੇ ਵਰ੍ਹਦਿਆਂ ਕਿਹਾ ਕਿ ਕੀ ਦੀਪਿਕਾ ਆਪਣੀ ਫਿਲਮ ਦੇ ਪ੍ਰਚਾਰ ਲਈ ਨਾਗਪੁਰ ਵਿੱਚ ਆਰਐਸਐਸ ਦਫਤਰ ਜਾਏਗੀ

 

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਸਰਕਾਰ ਭਾਰਤ ਦੀ ਰੂਹ ਨੂੰ ਕੁਚਲ ਰਹੀ ਹੈ ਉਨ੍ਹਾਂ ਨੇ ਕੁਝ ਭਾਜਪਾ ਸਮਰਥਕਾਂ ਦੁਆਰਾ ਦੀਪਿਕਾ ਦੀ ਫਿਲਮ ਛਪਾਕ ਦੇ ਕਥਿਤ ਬਾਈਕਾਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, "ਮੋਦੀ ਜੀ, ਭਾਰਤ ਦੀ ਰੂਹ ਨੂੰ ਕੁਚਲਣਾ ਬੰਦ ਕਰੋ"

 

ਸੁਰਜੇਵਾਲਾ ਨੇ ਕਿਹਾ, "ਤੁਹਾਡੇ ਅਤੇ ਤੁਹਾਡੇ ਭਗਤਾਂ ਅਨੁਸਾਰ ਕੋਈ ਵੀ ਕਲਾਕਾਰ ਵਿਰੋਧ ਨਹੀਂ ਕਰ ਸਕਦਾ, ਕੋਈ ਕਲਾਕਾਰ ਲੋਕ ਹਿੱਤਾਂ ਦੀ ਪੇਸ਼ਕਾਰੀ ਵਿੱਚ ਹਿੱਸਾ ਨਹੀਂ ਲੈ ਸਕਦਾ ਤੇ ਨਾ ਹੀ ਕਿਸੇ ਕਲਾਕਾਰ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਦਾ ਅਧਿਕਾਰ ਹੈ"

 

ਕਾਂਗਰਸੀ ਆਗੂ ਨੇ ਕਿਹਾ, ‘ਛਪਾਕ ਕਿਸੇ ਕਲਾਕਾਰ ਬਾਰੇ ਨਹੀਂ ਬਲਕਿ ਉਨ੍ਹਾਂ 1000 ਔਰਤਾਂ ਬਾਰੇ ਹੈ ਜੋ ਹਰ ਸਾਲ ਤੇਜ਼ਾਬ ਦੇ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ ਕੀ ਇਹ (ਬਾਈਕਾਟ ਕਰਨਾ) ਸ਼ਰਮਨਾਕ ਨਹੀਂ ਹੈ?'

 

ਭਾਸ਼ਾ ਦੇ ਅਨੁਸਾਰ, ਇੱਕ ਪ੍ਰਸ਼ਨ ਦੇ ਜਵਾਬ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਲੋਕ ਕਹਿੰਦੇ ਹਨ ਕਿ ਉਹ ਆਪਣੀ ਮੁਹਿੰਮ ਲਈ ਗਈ ਸੀ ਤਾਂ ਕੀ ਉਹ ਹੁਣ ਆਪਣੀ ਫਿਲਮ ਦੇ ਪ੍ਰਚਾਰ ਲਈ ਨਾਗਪੁਰ ਦੇ ਆਰਐਸਐਸ ਦਫਤਰ ਜਾਣਗੀ? ਇਨ੍ਹਾਂ ਲੋਕਾਂ ਨੂੰ ਹਰ ਜਗ੍ਹਾ ਬਦਨਿਯਤ ਨਜ਼ਰ ਆਉਂਦੀ ਹੈ

 

ਉਨ੍ਹਾਂ ਸਵਾਲ ਕੀਤਾ, 'ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਿਉਂ ਗੱਲ ਨਹੀਂ ਕਰਦੇ, ਉਹ ਦੇਸ਼ ਦੇ ਨੌਜਵਾਨਾਂ ਨਾਲ ਗੱਲ ਕਰਨਾ ਕਿਉਂ ਪਸੰਦ ਨਹੀਂ ਕਰਦੇ?'

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress says will deepika padukone go to rss nagpur nt jnu