ਗੁਜਰਾਤ ਚ ਜਿਉਂ ਹੀ ਰਾਜ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਉਥੇ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਗਈ ਹੈ, ਨਾਲ ਹੀ ਪਾਰਟੀ ਨੇਤਾਵਾਂ ਦਾ ਅਸਤੀਫਾ ਦੇਣਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਤਿੰਨ ਹੋਰ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਪਾਰਟੀ ਹਰਕਤ ਵਿਚ ਆ ਗਈ ਅਤੇ ਬਾਕੀ ਨੇਤਾਵਾਂ ਦੇ ਰਿਜੋਰਟਾਂ ਭੇਜ ਦਿੱਤਾ।
ਗੁਜਰਾਤ ਵਿੱਚ ਚਾਰ ਸੀਟਾਂ ਲਈ ਚੋਣਾਂ 19 ਜੂਨ ਨੂੰ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਕਈਂ ਕਾਂਗਰਸੀ ਨੇਤਾ ਅਸਤੀਫਾ ਦੇ ਚੁੱਕੇ ਹਨ, ਹੁਣ ਤੱਕ ਜੂਨ ਵਿੱਚ ਪਾਰਟੀ ਦੇ ਤਕਰੀਬਨ ਤਿੰਨ ਵਿਧਾਇਕਾਂ ਨੇ ਅਜਿਹਾ ਕੀਤਾ ਹੈ, ਜਿਸ ਨਾਲ ਪਾਰਟੀ ਦੀ ਚਿੰਤਾ ਵੱਧ ਗਈ ਹੈ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਲਬਦਲ ਦੀ ਸੰਭਾਵਨਾ ਨੂੰ ਧਿਆਨ ਚ ਰੱਖਦਿਆਂ ਆਪਣੇ ਬਾਕੀ ਵਿਧਾਇਕਾਂ ਨੂੰ ਬਚਾਉਣ ਲਈ ਰਿਜੋਰਟ ਵਿੱਚ ਭੇਜ ਦਿੱਤਾ ਹੈ।
ਅਕਸ਼ੈ ਪਟੇਲ ਅਤੇ ਜੀਤੂ ਚੌਧਰੀ ਦੇ 3 ਜੂਨ ਨੂੰ ਅਤੇ ਬ੍ਰਿਜੇਸ਼ ਮੇਰਜਾ ਦੇ 3 ਜੂਨ ਨੂੰ ਅਸਤੀਫਾ ਦੇਣ ਤੋਂ ਬਾਅਦ 182 ਮੈਂਬਰੀ ਸਦਨ ਚ ਕਾਂਗਰਸ ਦੀ ਗਿਣਤੀ 65 ਹੋ ਗਈ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਦੇ ਅਨੁਸਾਰ, ਵਿਧਾਇਕਾਂ ਨੂੰ ਪਾਰਟੀ ਹਾਈ ਕਮਾਂਡ ਦੀ ਤਰਫੋਂ ਕੰਮ ਖਤਮ ਕਰਨ ਅਤੇ ਆਨੰਦ, ਅੰਬਾਜੀ ਅਤੇ ਰਾਜਕੋਟ ਦੇ ਰਿਜੋਰਟਾਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।
ਇੱਥੇ ਦੋਸ਼ੀ ਦੇ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਇਨ੍ਹਾਂ ਸਾਰੇ ਵਿਧਾਇਕਾਂ ਨਾਲ ਰਾਜ ਸਭਾ ਚੋਣਾਂ ਅਤੇ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਕਰਨਗੇ। ਪਾਰਟੀ ਦੇ ਬੁਲਾਰੇ ਅਨੁਸਾਰ ਇਨ੍ਹਾਂ ਵਿਧਾਇਕਾਂ ਨੂੰ 19 ਜੂਨ ਤੱਕ ਇਥੇ ਰੱਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਪਾਰਟੀ ਦੇ ਪੰਜ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਜੈਪੁਰ ਦੇ ਰਿਜੋਰਟ ਵਿੱਚ ਭੇਜ ਦਿੱਤਾ ਸੀ।
ਇਸ ਸਭ ਦੇ ਵਿਚਕਾਰ ਕਾਂਗਰਸ ਨੇ ਭਾਜਪਾ 'ਤੇ ਖਰੀਦ-ਫਰੋਖਤ ਦਾ ਦੋਸ਼ ਲਗਾਇਆ ਹੈ।