ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਦੇ ਚੋਣ–ਮੈਦਾਨ ’ਚ ਉੱਤਰਨ ਤੋਂ ਦੇਸ਼ ਭਰ ਦੇ ਕਾਂਗਰਸੀ ਖ਼ੁਸ਼

ਪ੍ਰਿਯੰਕਾ ਗਾਂਧੀ ਦੇ ਚੋਣ–ਮੈਦਾਨ ’ਚ ਉੱਤਰਨ ਤੋਂ ਦੇਸ਼ ਭਰ ਦੇ ਕਾਂਗਰਸੀ ਖ਼ੁਸ਼

ਪ੍ਰਿਯੰਕਾ ਗਾਂਧੀ ਦੇ ਚੋਣ–ਮੈਦਾਨ ਵਿੱਚ ਉੱਤਰਨ ਤੋਂ ਸਮੁੱਚੇ ਭਾਰਤ ਦੇ ਕਾਂਗਰਸੀ ਡਾਢੇ ਖ਼ੁਸ਼ ਵਿਖਾਈ ਦੇ ਰਹੇ ਹਨ। ਪ੍ਰਿਯੰਕਾ ਨੂੰ ਅੱਜ ਉੱਤਰ ਪ੍ਰਦੇਸ਼ ਦੇ ਪੂਰਬੀ ਹਲਕਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਨਿਯੁਕਤੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਨਾਲ ਕਾਂਗਰਸੀ ਕਾਰਕੁੰਨਾਂ ਤੇ ਹੋਰ ਪਾਰਟੀ ਆਗੂਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਨਿਯੁਕਤੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਹੈ। ਉੱਤਰ ਪ੍ਰਦੇਸ਼–ਪੂਰਬੀ ਦੇ ਕਾਂਗਰਸੀ ਕਾਰਕੁੰਨ ਹੋਰ ਵੀ ਜ਼ਿਆਦਾ ਖ਼ੁਸ਼ ਵਿਖਾਈ ਦੇ ਰਹੇ ਹਨ। ਸਿਆਸੀ ਹਲਕਿਆਂ ’ਚ ਇਸ ਕਦਮ ਨੁੰ ‘ਗੇਮ ਚੇਂਜਰ’ ਮੰਨਿਆ ਜਾ ਰਿਹਾ ਹੈ।

 

 

ਸਾਲ 2019 ਚੋਣ–ਵਰ੍ਹਾ ਹੈ ਤੇ ਜ਼ਿਆਦਾਤਰ ਪਾਰਟੀ ਕਾਰਕੁੰਨ ਐਤਕੀਂ ਕੁਝ ਆਸ਼ਾਵਾਦੀ ਹਨ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਪੀਯੂਸ਼ ਮਿਸ਼ਰਾ ਨੇ ਕਿਹਾ,‘ਅਸੀਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਪ੍ਰਿਯੰਕਾ ਗਾਂਧੀ ਪਹਿਲਾਂ ਵੀ ਸਰਗਰਮ ਰਹੇ ਹਨ। ਪੂਰਬੀ ਉੱਤਰ ਪ੍ਰਦੇਸ਼ ਜਨਰਲ ਸਕੱਤਰ ਦੇ ਅਹੁਦੇ ’ਤੇ ਉਨ੍ਹਾਂ ਦੀ ਨਿਯੁਕਤੀ ਗੇਮ–ਚੇਂਜਰ ਸਿੱਧ ਹੋਵੇਗੀ। ਅਸੀਂ ਇਸ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਾਂ ਤੇ ਕਾਰਕੁੰਨ ਜਸ਼ਨ ਮਨਾ ਰਹੇ ਹਨ।’

 

 

ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਪਾਰਟੀ ਦੇ ਆਗੂਆਂ ਦੇ ਨੇੜੇ ਰਹੇ ਹਨ ਤੇ ਪਾਰਟੀ ਦੇ ਜੱਥੇਬੰਦਕ ਪੱਧਰਾਂ ’ਤੇ ਕਈ ਤਬਦੀਲੀਆਂ ਆਉਣ ਵਾਲੇ ਦਿਨਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਕਾਂਗਰਸੀ ਆਗੂ ਰਾਜੀਵ ਸ਼ੁਕਲਾ ਤੇ ਮੋਤੀਲਾਲ ਵੋਰਾ ਨੇ ਕਿਹਾ ਕਿ ਪ੍ਰਿਯੰਕਾ ਦੀ ਨਿਯੁਕਤੀ ਨਾਲ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੀ ਵਾਪਸੀ ਹੋਵੇਗੀ।

 

 

ਪ੍ਰਿਯੰਕਾ ਗਾਂਧੀ ਦੀ ਅਹਿਮ ਅਹੁਦੇ ’ਤੇ ਨਿਯੁਕਤੀ ਦਾ ਫ਼ੈਸਲਾ ਅਜਿਹੇ ਵੇਲੇ ਲਿਆ ਗਿਆ ਹੈ, ਜਦੋਂ ਰਾਹੁਲ ਗਾਂਧੀ ਆਪਣੇ ਸੰਸਦੀ ਹਲਕੇ ਅਮਲੇ ਦੇ ਇੱਕ ਦਿਨਾ ਦੌਰੇ ’ਤੇ ਹਨ। ਪਿਛਲੇ ਮਹੀਨੇ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਕਰਨ ਤੇ ਉਸ ਵਿੱਚ ਕਾਂਗਰਸ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਰਾਜ ਵਿੱਚ ਕਾਂਗਰਸ ਦੀ ਚੁਣੌਤੀ ਵਧ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress workers of country happy over Priyanka appointment