ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਰਘੂਰਾਮ ਰਾਜਨ ਨਾਲ ਗੱਲਬਾਤ ਮਗਰੋਂ ਐਲਾਨੀ ਯੋਜਨਾ

ਕਾਂਗਰਸ ਨੇ ਰਘੂਰਾਮ ਰਾਜਨ ਨਾਲ ਗੱਲਬਾਤ ਮਗਰੋਂ ਐਲਾਨੀ ਯੋਜਨਾ

ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ‘ਘੱਟੋ–ਘੱਟ ਆਮਦਨ ਯੋਜਨਾ’ (NYAY – ਨਿਊਨਤਮ ਆਇ ਯੋਜਨਾ) ਲਈ ਉਨ੍ਹਾਂ ਦੀ ਪਾਰਟੀ ਨੇ ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਅਰਥ–ਸ਼ਾਸਤਰੀਆਂ ਨਾਲ ਵਿਚਾਰ–ਵਟਾਂਦਰਾ ਕੀਤਾ ਸੀ। ਇਹ ਗੱਲ ਸ੍ਰੀ ਰਾਹੁਲ ਨੇ ਕਾਂਗਰਸੀ ਕਾਰਕੁੰਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਖੀ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਛੇ ਮਹੀਨਿਆਂ ਤੋਂ ਇਸ ਵਿਚਾਰ ਉੱਤੇ ਕੰਮ ਕਰ ਰਹੀ ਸੀ ਕਿਉਂਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ 15 ਲੱਖ ਰੁਪਏ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਉਣ ਦੇ ਝੂਠ ਨੂੰ ਸੱਚਾਈ ਵਿੱਚ ਤਬਦੀਲ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਇਸ ਵਿਚਾਰ ਉੱਤੇ ਕੰਮ ਸ਼ੁਰੂ ਕੀਤਾ ਗਿਆ। ‘ਖਾਤੇ ਵਿੱਚ ਪੈਸੇ ਜਮ੍ਹਾ ਕਰਵਾਉਣ ਦਾ ਵਿਚਾਰ ਤਾਂ ਸਹੀ ਹੈ…. ਪਰ ਉਸ ਵਿੱਚ ਝੂਠ ਬੋਲ ਦਿੱਤਾ ਗਿਆ 15 ਲੱਖ ਰੁਪਏ ਦਾ। ਕਾਂਗਰਸ ਦੇ ਲੋਕ ਬੈਠੇ ਤੇ ਛੇ ਮਹੀਨੇ ਕੰਮ ਕੀਤਾ ਤੇ ਮੈਂ ਪੁੱਛਿਆ ਕਿ ਇਸ ਵਿਚਾਰ ਨੂੰ ਸੱਚਾਈ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ। ਨਰਿੰਦਰ ਮੋਦੀ ਨੇ 15 ਲੱਖ ਰੁਪਏ ਬੈਂਕ ਖਾਤੇ ਵਿੱਚ ਪਾਉਣ ਦੀ ਗੱਲ ਕੀਤੀ ਸੀ। ਇਹ ਸੋਚ ਕਾਂਗਰਸ ਪਾਰਟੀ ਕਿਵੇਂ ਪੂਰਾ ਕਰੇ।’

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ – ‘ਛੇ ਮਹੀਨੇ ਲੱਗੇ, ਵੱਡੇ–ਵੱਡੇ ਅਰਥ ਸ਼ਾਸਤਰੀਆਂ ਨਾਲ ਮੈਂ ਗੱਲਬਾਤ ਕੀਤੀ। ਬਿਨਾ ਕਿਸੇ ਨੂੰ ਦੱਸਿਆਂ। ਭਾਸ਼ਣ ਨਹੀਂ ਦਿੱਤਾ। ਛੇ ਮਹੀਨਿਆਂ ਤੋਂ ਅਸੀਂ ਲੱਗੇ ਹੋਏ ਹਾਂ। ਦੁਨੀਆ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀਆਂ ਦੀ ਸੂਚੀ ਲੈ ਲਵੋ, ਅਸੀਂ ਸਭ ਨਾਲ ਗੱਲਬਾਤਕੀਤੀ… ਜਿਵੇਂ ਰਘੂਰਾਮ ਰਾਜਨ। ਇੱਕ ਤੋਂ ਬਾਅਦ ਇੱਕ ਕਰ ਕੇ ਸਭ ਨਾਲ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਇਹ ਵਿਚਾਰ ਚੰਗਾ ਹੈ।’

 

 

ਇੱਥੇ ਵਰਨਣਯੋਗ ਹੈ ਕਿ ਕਾਂਗਰਸ ਪ੍ਰਧਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਸਾਲ 2019 ਦੀਆਂ ਇਨ੍ਹਾਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਜੇ ਸੱਤਾ ’ਚ ਆਉਂਦੀ ਹੈ, ਤਾਂ ਉਹ ਦੇਸ਼ ਦੇ 20 ਫ਼ੀ ਸਦੀ ਸਭ ਤੋਂ ਗ਼ਰੀਬ ਪਰਿਵਾਰਾਂ ਨੂੰ ਸਾਲਾਨਾ 72,000 ਰੁਪਏ ਘੱਟੋ–ਘੱਟ ਆਮਦਨ ਅਧੀਨ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨ ਉੱਦਮੀਆਂ ਨੂੰ ਨਵਾਂ ਉੱਦਮ ਲਾਉਣ ਲਈ ਤਿੰਨ ਸਾਲਾਂ ਤੱਕ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Consulted Raghuram Rajan and other experts for income Scheme