ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਸੀਟ- ਬਾਦਲ ਨੂੰਹਾਂ ਵਿਚਾਲੇ ਟੱਕਰ ਦੀ ਸ਼ੁਰੂ ਹੋਈ ਚਰਚਾ

ਬਾਦਲ ਨੂੰਹਾਂ ਵਿਚਾਲ ਟੱਕਰ

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂੰ ਬਾਦਲ ਲਗਾਤਾਰ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਉਹ ਤਾਂ ਬਠਿੰਡਾ ਸ਼ਹਿਰੀ ਅਸੈਂਬਲੀ ਹਲਕੇ ਦੇ ਪ੍ਰਬੰਧਨ 'ਚ ਆਪਣੇ ਪਤੀ ਦਾ ਹੱਥ ਵੰਡਾਉਣ ਲਈ ਲਈ ਜੁਟੀ ਹੋਈ ਹੈ।

 

ਪਰ ਵੀਨੂੰ ਬਾਦਲ 2019 ਦੀਆਂ ਸੰਸਦੀ ਚੋਣਾਂ ਵਿੱਚ ਬਠਿੰਡਾ ਸੀਟ ਤੋਂ ਕਾਂਗਰਸ ਦੇ ਟਿਕਟ ਲਈ ਦਾਅਵੇਦਾਰ ਹੋਣ ਦੀਆਂ ਖ਼ਬਰਾਂ ਉੱਤੇ ਬ੍ਰੇਕ ਲਗਾਉਣ ਵਿੱਚ ਅਸਫਲ ਰਹੀ ਹੈ। ਚਰਚਾ ਹੈ ਕਿ ਮਨਪ੍ਰੀਤ ਬਾਦਲ ਨੇ ਵੀਨੂੰ ਬਾਦਲ ਨੂੰ ਇਸ ਸੀਟ ਲਈ ਅੱਗੇ ਕਰ ਦਿੱਤਾ ਹੈ। ਪਰ ਮਿਸ ਬਾਦਲ ਨੂੰ ਬਠਿੰਡ ਤੇ ਮਾਨਸਾ ਦੇ ਪੇਂਡੂ ਖੇਤਰ ਤੋਂ ਅਜੇ ਤੱਕ ਦੂਰ ਰੱਖਿਆ ਗਿਆ ਹੈ। ਮਿਸ ਬਾਦਲ ਨੂੰ ਸਿਰਫ਼ ਸ਼ਹਿਰੀ ਖੇਤਰਾਂ ਤੱਕ ਹੀ ਸੀਮਿਤ ਕਰਕੇ ਰੱਖਿਆ ਗਿਆ ਹੈ। 

 

ਮਾਨਸਾ ਦੇ ਇੱਕ ਕਾਂਗਰਸੀ ਆਗੂ ਨੇ ਟਿੱਪਣੀ ਕੀਤੀ ਕਿ ਪੇਂਡੂ ਖੇਤਰ ਵਿੱਚ ਹਰਸਿਮਰਤ ਬਾਦਲ (ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ) ਦੀ ਪੇਂਡੂ ਬੋਲੀ ਅੱਗੇ ਵੀਨੂ ਜੀ ਦਾ ਕੋਈ ਮੇਲ ਨਹੀਂ ਹੈ, ਹਰਸਿਮਰਤ ਬਾਦਲ ਪਿੰਡ ਦੇ ਲੋਕਾਂ ਨਾਲ ਛੇਤੀ ਘੁਲ-ਮਿਲ ਜਾਂਦੀ ਹੈ, ਉਹ ਪੰਜਾਬੀ ਵਿਰਾਸਤ ਜਾਂ ਲੋਕ-ਸੱਭਿਆਚਾਰ ਦੀ ਗੱਲ ਕਰਦੀ ਹੈ। "ਜੇ ਵੀਨੂੰ ਨੂੰ ਕਾਂਗਰਸ ਦੀ ਟਿਕਟ ਮਿਲਦੀ ਹੈ, ਤਾਂ ਬਾਦਲ ਨੂੰਹਾਂ ਤੇ ਦੋਹਾਂ ਪਾਰਟੀਆਂ ਦੇ ਵਿਚਾਲੇ ਬਠਿੰਡਾ ਸੀਟ ਲਈ ਹੋਣ ਵਾਲੀ ਲੜਾਈ ਪਾਰਲੀਮਾਨੀ ਚੋਣਾਂ ਦੀ ਵੱਡੀ ਲੜਾਈ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:contest between the two Badal bahus will be the big battle of the parliamentary polls for bathinda seat