ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰੂਨ ਯੂਸਫ ਦਾ ਦਾਅਵਾ, RSS ਦੀ ਵਿਚਾਰਧਾਰਾ ਦੇ ਹਮਾਇਤੀ ਕੇਜਰੀਵਾਲ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੱਲੀਮਰਨ ਤੋਂ ਕਾਂਗਰਸ ਦੇ ਉਮੀਦਵਾਰ ਹਾਰੂਨ ਯੂਸਫ਼ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ ਤੇ ਲੋਕ ਹੁਣ ਇਸ ਤੋਂ ਜਾਣੂ ਹੋ ਗਏ ਹਨ

 

 

ਉਨ੍ਹਾਂ ਦੋਸ਼ ਲਾਇਆ ਕਿ ਵੋਟ ਬੈਂਕ ਦੀ ਰਾਜਨੀਤੀ ਕਾਰਨ ਕੇਜਰੀਵਾਲ ਨੇ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀ...) ਦੇ ਵਿਰੋਧ ਹੋਈ ਹਿੰਸਾ ਜ਼ਖਮੀਆਂ ਨੂੰਨਜ਼ਰ ਅੰਦਾਜ਼ਕੀਤਾ

 

ਯੂਸਫ ਨੇ ਪੀਟੀਆਈ ਭਾਸ਼ਾ ਨੂੰ ਇਹ ਵੀ ਕਿਹਾ ਕਿ ਕਾਂਗਰਸ ਭਾਜਪਾ ਦੇ 'ਭ੍ਰਿਸ਼ਟ ਰਾਜਨੀਤਿਕ ਮਾਡਲ' ਦਾ ਸਹੀ ਸਮੇਂ 'ਤੇ ਜਵਾਬ ਦੇਵੇਗੀਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਜ਼ਖਮੀ ਵਿਦਿਆਰਥੀਆਂ ਨੂੰ ਵੇਖਣ ਦੀ ਖੇਚਲ ਵੀ ਨਹੀਂ ਕੀਤੀਜੇ ਕੋਈ ਦੁਸ਼ਮਣ ਜ਼ਖਮੀ ਹੋ ਜਾਂਦਾ ਹੈ ਤਾਂ ਵੀ ਸੰਵਿਧਾਨਕ ਅਹੁਦੇ 'ਤੇ ਰਹਿਣ ਵਾਲੇ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਮਿਲਣ ਜਾਵੇ।'

 

ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦਿੱਲੀ ਸੱਤਾ ਆਉਂਦੀ ਹੈ ਤਾਂ ਉਹ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਲਿਆਏਗੀ ਜਿਵੇਂ ਕਿ ਇਹ ਪਾਰਟੀ-ਸ਼ਾਸਿਤ ਸੂਬਿਆਂ ਚ ਲਿਆਂਦਾ ਗਿਆ ਹੈ

 

ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਤਾਜ਼ਾ ਐਲਾਨ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਆਉਂਦੀ ਹੈ ਤਾਂ ਅਗਲੇ ਪੰਜ ਸਾਲਾਂ ਵਿੱਚ ਦਿੱਲੀ ਨੂੰ ਲੰਡਨ ਅਤੇ ਪੈਰਿਸ ਵਾਂਗ ਸੁੰਦਰ ਬਣਾ ਦੇਵੇਗੀ ਪਰ ਯੂਸਫ਼ ਨੇ ਵਿਅੰਗ ਕਰਦਿਆਂ ਕਿਹਾ, “ਉਹ ਲੰਡਨ ਅਤੇ ਪੈਰਿਸ ਨੂੰ ਦਿੱਲੀ ਵਾਂਗ ਬਣਾ ਦੇਣਗੇ।

 

ਇਹ ਪੁੱਛੇ ਜਾਣ 'ਤੇ ਕਿ ਕੇਜਰੀਵਾਲ ਨੂੰ ਕਾਂਗਰਸ ' ਕੌਣ ਚੁਣੌਤੀ ਦੇ ਸਕਦਾ ਹੈ, ਉਨ੍ਹਾਂ ਕਿਹਾ, ''ਸਾਡੀ ਪਾਰਟੀ ' ਹਰ ਕਿਸੇ ਕੋਲ ਇਹ ਕਾਬਲੀਅਤ ਹੈ'।

 

ਦੱਸਣਯੋਗ ਹੈ ਕਿ ਬੱਲੀਮਾਰਾਨ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਯੂਸਫ ਦਾਆਪਉਮੀਦਵਾਰ ਅਤੇ ਵਿਧਾਇਕ ਇਮਰਾਨ ਹੁਸੈਨ ਅਤੇ ਭਾਜਪਾ ਦੀ ਲਤਾ ਸੋਢੀ ਖ਼ਿਲਾਫ਼ ਮੁਕਾਬਲਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Election 2020 Arvind Kejriwal supports RSS ideology Says Haroon Yusuf