ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਬਣਾਇਆ। ਸ਼ਾਹ ਨੇ ਸ਼ਰਜੀਲ ਇਮਾਮ ਨੂੰ ਲੈ ਕੇ ਕਿਹਾ ਕਿ ਉਸਨੇ ਭਾਰਤ ਨੂੰ ਢਾਹੁਣ ਦੀ ਗੱਲ ਕੀਤੀ ਸੀ। ਅਮਿਤ ਸ਼ਾਹ 'ਤੇ ਪਲਟਵਾਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪੁੱਛਿਆ ਕਿ ਦੋ ਦਿਨ ਬਾਅਦ ਵੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ।
ਰਿਠਾਲਾ ਚ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਤੁਸੀਂ ਦੋ ਦਿਨ ਤੋਂ ਸ਼ਰਜੀਲ ਇਮਾਮ ਦੀ ਇੱਕ ਵੀਡੀਓ ਜ਼ਰੂਰ ਵੇਖੀ ਹੋਵੇਗੀ। ਇਸ ਵੀਡੀਓ ਵਿਚ ਉਹ ਉੱਤਰ-ਪੂਰਬ ਨੂੰ ਭਾਰਤ ਤੋਂ ਹਟਾਉਣ ਲਈ ਕਹਿ ਰਿਹਾ ਹੈ। ਉਸਨੇ ਭਾਰਤ ਦੇ ਟੁਕੜੇ ਕਰਨ ਦੀ ਗੱਲ ਕੀਤੀ ਹੈ।
ਗ੍ਰਹਿ ਮੰਤਰੀ ਨੇ ਕਿਹਾ, 'ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਨੇ ਦਿੱਲੀ ਪੁਲਿਸ ਨੂੰ ਦੱਸ ਕੇ (ਸ਼ਰਜੀਲ ਇਮਾਮ) ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਾਇਰ ਕੀਤਾ ਹੈ। ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਇਸ ਨੂੰ ਫੜਨ ਦੇ ਹੱਕ ਚ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਤੁਸੀਂ ਭਾਰਤ ਮਾਤਾ ਦੇ ਟੁਕੜੇ ਕਰਨ ਵਾਲੇ ਟੁਕੜੇ-ਟੁਕੜੇ ਗੈਂਗ ਨੂੰ ਜੇਲ ਚ ਸੁੱਟਣ ਦੀ ਇਜਾਜ਼ਤ ਦੇ ਰਹੇ ਹੋ ਜਾਂ ਨਹੀਂ? ਇੱਕ ਵਾਰ ਦਿੱਲੀ ਵਾਲਿਆਂ ਨੂੰ ਦੱਸ ਦਿਓ।
ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ’ਤੇ ਟਵੀਟ ਕਰਕੇ ਪਲਟਵਾਰ ਕੀਤਾ ਹੈ। ਕੇਜਰੀਵਾਲ ਨੇ ਲਿਖਿਆ, ‘ਸ਼ਰਜੀਲ ਨੇ ਅਸਾਮ ਨੂੰ ਦੇਸ਼ ਤੋਂ ਵੱਖ ਕਰਨ ਦੀ ਗੱਲ ਕੀਤੀ। ਇਹ ਬਹੁਤ ਗੰਭੀਰ ਹੈ। ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ। ਤੁਹਾਡਾ ਇਹ ਬਿਆਨ ਮਾੜੀ ਰਾਜਨੀਤੀ ਹੈ। ਤੁਹਾਡਾ ਧਰਮ ਉਸਨੂੰ ਤੁਰੰਤ ਗ੍ਰਿਫਤਾਰ ਕਰਨਾ ਹੈ। ਉਸ ਨੂੰ ਇਹ ਕਹਿ ਕੇ ਦੋ ਦਿਨ ਹੋਏ ਹਨ। ਤੁਸੀਂ ਉਸਨੂੰ ਗਿਰਫਤਾਰ ਕਿਉਂ ਨਹੀਂ ਕਰ ਰਹੇ? ਤੁਹਾਡੀ ਬੇਬਸੀ ਕੀ ਹੈ? ਜਾਂ ਹਾਲੇ ਹੋਰ ਗੰਦੀ ਰਾਜਨੀਤੀ ਕਰਨੀ ਹੈ?