ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੰਡਾਵਲੀ ਦੇ ਤਾਲਾਬ ਚੌਕ ਨੇੜੇ ਬਦਰੀਨਾਥ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਉਹ ਸਮਰਥਕਾਂ ਨਾਲ ਨਾਮਜਦਗੀ ਪਰਚਾ ਭਰਨ ਲਈ ਗੀਤਾ ਕਲੋਨੀ ਵਿਖੇ ਰਿਟਰਨਿੰਗ ਅਫਸਰ ਦੇ ਦਫ਼ਤਰ ਪਹੁੰਚੇ।
ਤਾਜ਼ਾ ਹਲਫਨਾਮੇ ਚ ਨਾਮਜ਼ਦਗੀ ਪੱਤਰ ਦੇ ਨਾਲ ਦਿੱਤੀ ਜਾਣਕਾਰੀ ਅਨੁਸਾਰ ਮਨੀਸ਼ ਸਿਸੋਦੀਆ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਸਾਲਾਨਾ ਆਮਦਨ ਘੱਟ ਗਈ ਹੈ। ਹਾਲਾਂਕਿ ਪਤਨੀ ਦੇ ਨਾਮ 'ਤੇ ਜਾਇਦਾਦ ਖਰੀਦਣ ਨਾਲ ਉਨ੍ਹਾਂ ਦੀ ਕੁਲ ਜਾਇਦਾਦ ਵਧੀ ਹੈ। 2015 ਚ ਉਨ੍ਹਾਂ ਦੀ ਪਰਿਵਾਰ ਸਮੇਤ ਕੁਲ ਚੱਲ ਅਤੇ ਅਚੱਲ ਜਾਇਦਾਦ 41.14 ਲੱਖ ਸੀ ਜੋ ਹੁਣ ਵੱਧ ਕੇ 93.59 ਲੱਖ ਹੋ ਗਈ ਹੈ।
ਸਿਸੋਦੀਆ ਕੋਲ 2015 ਦੀਆਂ ਚੋਣਾਂ ਚ ਸਵਿੱਫਟ ਕਾਰ ਸੀ। ਹੁਣ ਉਨ੍ਹਾਂ ਕੋਲ ਕੋਈ ਨਿੱਜੀ ਕਾਰ ਨਹੀਂ ਹੈ। ਉਸ ਸਮੇਂ ਉਨ੍ਹਾਂ ਦੀ ਸਾਲਾਨਾ ਆਮਦਨ 4.40 ਲੱਖ ਰੁਪਏ ਤੋਂ ਵੱਧ ਸੀ, ਪਰ ਹੁਣ ਸਾਲਾਨਾ ਆਮਦਨ 2018-19 ਦੇ ਵਿੱਤੀ ਸਾਲ ਚ ਘੱਟ ਕੇ 2.45 ਲੱਖ ਰਹਿ ਗਈ ਹੈ। 2015 ਚ ਉਨ੍ਹਾਂ ਦੀ ਕੁਲ ਚੱਲ ਅਤੇ ਅਚੱਲ ਜਾਇਦਾਦ 16.40 ਲੱਖ ਤੋਂ ਵੱਧ ਸੀ, ਜੋ ਹੁਣ ਵਧ ਕੇ 25.74 ਲੱਖ ਹੋ ਗਈ ਹੈ। ਇਹ ਵਾਧਾ ਗਾਜ਼ੀਆਬਾਦ ਦੇ ਵਸੁੰਧਰਾ ਚ ਸਥਿਤ ਫਲੈਟਾਂ ਦੀਆਂ ਦਰਾਂ ਚ 12 ਲੱਖ ਤੋਂ ਵਧਾ ਕੇ 21 ਲੱਖ ਹੋ ਜਾਣ ਕਾਰਨ ਹੋਇਆ ਹੈ। ਮਨੀਸ਼ ਸਿਸੋਦੀਆ ਦੇ ਨਾਮ ਤੇ ਕੋਈ ਬਕਾਇਆ ਜਾਂ ਕਰਜ਼ਾ ਨਹੀਂ ਹੈ।
ਉਨ੍ਹਾਂ ਦੀ ਪਤਨੀ ਦੀ ਸਾਲਾਨਾ ਆਮਦਨੀ ਨਹੀਂ ਹੈ। 2015 ਵਿਚ ਉਨ੍ਹਾਂ ਦੇ ਬੈਂਕ ਅਤੇ ਹੋਰ ਬਚਤ 3.95 ਲੱਖ ਸੀ ਜੋ ਹੁਣ ਘੱਟ ਕੇ 2.66 ਲੱਖ ਰਹਿ ਗਈ ਹੈ। ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਮਯੂਰ ਵਿਹਾਰ ਫੇਜ਼ II ਵਿੱਚ ਆਪਣੀ ਪਤਨੀ ਦੇ ਨਾਮ ਤੇ ਇੱਕ ਫਲੈਟ ਖਰੀਦਿਆ ਹੈ। ਸਾਲ 2018 ਚ ਜਿਸਦੀ ਕੀਮਤ ਬਾਜ਼ਾਰ ਵਿੱਚ 65 ਲੱਖ ਰੁਪਏ ਹੈ। ਹਾਲਾਂਕਿ ਇਹ ਫਲੈਟ ਪਾਂਡਵ ਨਗਰ ਉਨ੍ਹਾਂ ਪਤਨੀ ਦੇ ਨਾਮ 'ਤੇ ਮੌਜੂਦ ਫਲੈਟ ਨੂੰ ਵੇਚ ਕੇ ਖਰੀਦਿਆ ਗਿਆ ਹੈ।