ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਇੱਕ ਤਨਾਸ਼ਾਹੀ ਤੇ ਤੁਗ਼ਲਕੀ ਫ਼ਰਮਾਨ ਸੀ: ਸ਼ਤਰੂਘਨ ਸਿਨਹਾ

ਨੋਟਬੰਦੀ ਇੱਕ ਤਨਾਸ਼ਾਹੀ ਤੇ ਤੁਗ਼ਲਕੀ ਫ਼ਰਮਾਨ ਸੀ: ਸ਼ਤਰੂਘਨ ਸਿਨਹਾ

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਬਾਲੀਵੁੱਡ ਦੇ ਅਦਾਕਾਰ ਸ਼ਤਰੂਘਨ ਸਿਨਹਾ ਅੱਜ ਰਾਂਚੀ ਸਥਿਤ ਰਿਮਸ ਹਸਪਤਾਲ `ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮਿਲਣ ਲਈ ਪੁੱਜੇ। ਸ਼ਤਰੂਘਨ ਸਿਨਹਾ ਨਾਲ ਕਾਂਗਰਸੀ ਆਗੂ ਸੁਬੋਧ ਕਾਂਤ ਸਹਾਏ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਵੀ ਸਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਚਾਰਾ ਘੁਟਾਲੇ ਦੇ ਇੱਕ ਮਾਮਲੇ `ਚ ਸਜ਼ਾ ਕੱਟ ਰਹੇ ਹਨ ਪਰ ਇਸ ਵੇਲੇ ਉਹ ਖ਼ਰਾਬ ਸਿਹਤ ਕਾਰਨ ਰਿਮਸ ਹਸਪਤਾਲ `ਚ ਦਾਖ਼ਲ ਹਨ।


ਆਪਣੀ ਪਾਰਟੀ ਵਿਰੁੱਧ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਸੁਰਖ਼ੀਆਂ `ਚ ਰਹਿਣ ਵਾਲੇ ਸ਼ਤਰੂਘਨ ਸਿਨਹਾ ਨੇ ਰਿਮਸ ਹਸਪਤਾਲ `ਚ ਕਿਹਾ,‘ਮੈਂ ਸਾਰੀਆਂ ਪਾਰਟੀਆਂ ਨੂੰ ਪਸੰਦ ਕਰਦਾ ਹਾਂ, ਸਾਰੀਆਂ ਪਾਰਟੀਆਂ ਦਾ ਦੋਸਤ ਹਾਂ, ਭਾਰਤੀ ਜਨਤਾ ਪਾਰਟੀ ਵੀ ਸਾਡੀ ਦੋਸਤ ਹੈ ਤੇ ਬਾਕੀ ਪਾਰਟੀਆਂ ਵਾਲੇ ਵੀ ਸਾਡੇ ਦੋਸਤ ਹੈ। ਮੈਂ ਭਾਰਤੀ ਜਨਤਾ ਪਾਰਟੀ `ਚ ਹਾਲੇ ਤੱਕ ਜ਼ਰੂਰ ਹਾਂ ਪਰ ਉਸ ਤੋਂ ਪਹਿਲਾਂ ਮੈਂ ਭਾਰਤ ਦੀ ਜਨਤਾ ਦਾ ਹਾਂ, ਜੋ ਗੱਲਾਂ ਆਖਦਾ ਹਾਂ, ਸੋਚਦਾ ਹਾਂ ਜਾਂ ਜਿੰਨਾ ਅੱਗੇ ਵਧਦਾ ਹਾਂ, ਦੇਸ਼ ਹਿਤ ਵਿੱਚ ਅੱਗੇ ਵਧਦਾ ਹਾਂ, ਨਿਜੀ ਸੁਆਰਥ ਲਈ ਨਹੀਂ।`


ਪਟਨਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਸੁਬੋਧਕਾਂਤ ਸਹਾਏ ਉਨ੍ਹਾਂ ਦੇ ਪਰਿਵਾਰਕ ਦੋਸਤ ਹਨ, ਵੱਡੇ ਆਗੂ ਹਨ। ਉਨ੍ਹਾਂ ਨੇ ਸ੍ਰੀ ਸਹਾਏ ਨਾਲ ਮਿਲ ਕੇ ਹੀ ਸਭ ਤੋਂ ਪਹਿਲਾਂ ਨੋਟਬੰਦੀ ਵਿਰੁੱਧ ਆਵਾਜ਼ ਉਠਾਈ ਸੀ। ਨੋਟਬੰਦੀ ਬਹੁਤ ਗ਼ਲਤ ਸੀ। ਇਹ ਤਾਨਾਸ਼ਾਹੀ ਤੇ ਤੁਗ਼ਲਕੀ ਫ਼ਰਮਾਨ ਦਾ ਨਮੂਨਾ ਸੀ।


ਸ਼ਤਰੂਘਨ ਸਿਨਹਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਬਹੁਤ ਉਲਝਿਆ ਹੋਇਆ ਜੀਐੱਸਟੀ ਆਇਆ। ਇਹ ਨਿੰਮ `ਤੇ ਕਰੇਲੇ ਵਾਂਗ ਸੀ। ਅਸੀਂ ਆਵਾਜ਼ ਉਠਾਈ ਪਰ ਉਹ ਪਾਰਟੀ ਦੇ ਖਿ਼ਲਾਫ਼ ਨਹੀਂ ਸੀ। ਪਾਰਟੀ ਨੂੰ ਸ਼ੀਸ਼ਾ ਵਿਖਾਉਣ ਲਈ ਇਹ ਦੇਸ਼-ਹਿਤ ਤੇ ਜਨ-ਹਿਤ ਲਈ ਉਠਾਈ ਗਈ ਆਵਾਜ਼ ਸੀ। ਮੈਂ ਜੋ ਵੀ ਕਹਿੰਦਾ ਹਾਂ, ਉਹ ਕਰਦਾ ਹਾਂ, ਨਿਜੀ ਸੁਆਰਥ ਲਈ ਨਹੀਂ ਕਰਦਾ। ਆਪਣੇ ਲਈ ਕੋਈ ਫ਼ੇਕਟਰੀ ਲਾਇਸੈਂਸ ਨਹੀਂ ਮੰਗਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Demonetisation was an autocratic and foolish order