ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਖਲਨਾਇਕ ਵਜੋਂ ਪੇਸ਼ ਕਰਨ ਨਾਲ ਕੁਝ ਨਹੀਂ ਹੋਣ ਵਾਲਾ: ਜੈਰਾਮ ਰਮੇਸ਼

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦਾ ਮਾਡਲ ‘ਪੂਰੀ ਤਰ੍ਹਾਂ ਨਕਾਰਾਤਮਕ ਕਹਾਣੀ’ ਨਹੀਂ ਹੈ ਤੇ ਉਨ੍ਹਾਂ ਦੇ ਕੰਮ ਦੀ ਮਹੱਤਤਾ ਨੂੰ ਸਵੀਕਾਰ ਨਾ ਕਰਨਾ ਅਤੇ ਹਰ ਸਮੇਂ ਮੋਦੀ ਨੂੰ ਖਲਨਾਇਕ ਦੀ ਤਰ੍ਹਾਂ ਪੇਸ਼ ਕਰਕੇ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ।

 

ਰਮੇਸ਼ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਮੋਦੀ ਦੇ ਕੰਮ ਅਤੇ ਉਨ੍ਹਾਂ ਨੇ ਸਾਲ 2014 ਤੋਂ 2019 ਦੇ ਵਿਚਕਾਰ ਜਿਹੜੇ ਕੰਮ ਕੀਤੇ, ਉਨ੍ਹਾਂ ਦੀ ਮਹੱਤਤਾ ਨੂੰ ਸਮਝੀਏ ਜਿਸ ਕਾਰਨ ਉਹ ਸੱਤਾ ਚ ਪਰਤੇ। ਇਸੇ ਕਾਰਨ 30 ਪ੍ਰਤੀਸ਼ਤ ਵੋਟਰਾਂ ਨੇ ਉਨ੍ਹਾਂ ਦੀ ਸੱਤਾ ਚ ਵਾਪਸੀ ਕਰਵਾਈ।

 

ਲੋਕ ਸਭਾ ਚੋਣਾਂ 2019 ਚ ਭਾਜਪਾ ਨੂੰ 37.4 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਸੱਤਾਧਾਰੀ ਐਨਡੀਏ ਨੂੰ ਕੁੱਲ ਮਿਲਾ ਕੇ 45 ਪ੍ਰਤੀਸ਼ਤ ਵੋਟਾਂ ਮਿਲੀਆਂ। ਰਾਜਨੀਤਕ ਵਿਸ਼ਲੇਸ਼ਕ ਕਪਿਲ ਸਤੀਸ਼ ਕੌਮੀਰੇੱਡੀ ਦੀ ਕਿਤਾਬ "ਮਲੇਵੋਲੇਂਟ ਰਿਪਬਲਿਕ: ਅ ਸ਼ਾਰਟ ਹਿਸ਼ਟਰੀ ਆਫ਼ ਦ ਨਿਊ ਇੰਡੀਆ" ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਇਹ ਟਿੱਪਣੀਆਂ ਕੀਤੀਆਂ।

 

ਕਾਂਗਰਸ ਨੇਤਾ ਨੇ ਕਿਹਾ, "ਉਹ (ਮੋਦੀ) ਅਜਿਹੀ ਅਜਿਹੀ ਭਾਸ਼ਾ ਚ ਬੋਲਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਨਾਲ ਜੋੜਦੀ ਹੈ। ਅਸੀਂ ਇਸ ਵਿਅਕਤੀ ਨਾਲ ਮੁਕਾਬਲਾ ਨਹੀਂ ਕਰ ਸਕਾਂਗੇ ਜਦ ਤਕ ਅਸੀਂ ਇਹ ਨਹੀਂ ਮੰਨਦੇ ਕਿ ਉਹ ਅਜਿਹੇ ਕੰਮ ਕਰ ਰਹੇ ਹਨ ਜਿਸਦੀ ਜਨਤਾ ਪ੍ਰਸੰਸਾ ਕਰ ਰਹੀ ਹੈ ਤੇ ਜਿਹੜੀ ਪਹਿਲਾਂ ਨਹੀਂ ਕੀਤੇ ਗਏ।

 

ਜੈਰਾਮ ਨੇ ਅਪੀਲ ਕੀਤੀ, “ਇਸ ਦੇ ਨਾਲ ਹੀ ਜੇਕਰ ਤੁਸੀਂ ਉਨ੍ਹਾਂ ਨੂੰ ਹਰੇਕ ਸਮੇਂ ਖਲਨਾਇਕ ਵਾਂਗ ਪੇਸ਼ ਕਰਦੇ ਰਹੋ ਤਾਂ ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕੋਗੇ। ਮਨਮੋਹਨ ਸਿੰਘ ਸਰਕਾਰ ਚ ਪੇਂਡੂ ਵਿਕਾਸ ਅਤੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਰਮੇਸ਼ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਜਾਂ ਸ਼ਲਾਘਾ ਕਰਨ ਲਈ ਨਹੀਂ ਕਹਿ ਰਹੇ, ਪਰ ਰਾਜਨੀਤਿਕ ਵਰਗ ਘੱਟੋ-ਘੱਟ ਉਨ੍ਹਾਂ ਗੱਲਾਂ ਨੂੰ ਮੰਨੇ ਜਿਹੜੀਆਂ ਉਹ ਸ਼ਾਸਨ ਚ ਲੈ ਕੇ ਆਏ ਖ਼ਾਸਕਰ ਸ਼ਾਸਨ ਦੀ ਆਰਥਿਕਤਾ ਦੇ ਸੰਦਰਭ ਵਿੱਚ ਲਿਆਏ।

 

ਮਸ਼ਹੂਰ ਅਰਥ ਸ਼ਾਸਤਰੀ ਨੇ ਕਿਹਾ, “ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਸ਼ਾਸਨ ਦੇ ਅਰਥ-ਸ਼ਾਸਤਰ ਦੀ ਗੱਲ ਆਉਂਦੀ ਹੈ ਤਾਂ ਇਹ ਬਿਲਕੁਲ ਨਕਾਰਾਤਮਕ ਕਹਾਣੀ ਨਹੀਂ ਹੈ, ਸ਼ਾਸਨ ਦੀ ਰਾਜਨੀਤੀ ਬਿਲਕੁਲ ਵੱਖਰੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਦੇ ਸ਼ਾਸਨ ਮਾਡਲ ਦੁਆਰਾ ਪੈਦਾ ਕੀਤੇ ਸਮਾਜਿਕ ਸੰਬੰਧਾਂ ਦੀਆਂ ਕਿਸਮਾਂ ਵੀ ਪੂਰੀ ਤਰ੍ਹਾਂ ਵੱਖਰੀਆਂ ਹਨ। ਆਪਣੀ ਗੱਲ ਨੂੰ ਸਾਬਤ ਕਰਨ ਲਈ ਰਮੇਸ਼ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀਐਮਯੂਜੇ) ਦੀ ਉਦਾਹਰਣ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਲਈ ਕਿਵੇਂ ਸਫਲ ਸਾਬਤ ਹੋਈ।

 

ਕਰਨਾਟਕ ਤੋਂ ਰਾਜ ਸਭਾ ਮੈਂਬਰ ਨੇ ਕਿਹਾ, “ਸਾਲ 2019 ਵਿਚ ਰਾਜਨੀਤਿਕ ਭਾਸ਼ਣਾਂ ਚ ਅਸੀਂ ਸਾਰਿਆਂ ਨੇ ਉਨ੍ਹਾਂ ਦੀਆਂ ਇਕ ਜਾਂ ਦੋ ਯੋਜਨਾਵਾਂ ਦਾ ਮਜ਼ਾਕ ਉਡਾਇਆ ਪਰ ਸਾਰੀ ਚੋਣ ਖੋਜਾਂ ਚ ਇਹ ਖੁਲਾਸਾ ਹੋਇਆ ਕਿ ਪੀਐਮਯੂਜੇ ਹੀ ਇਕ ਅਜਿਹੀ ਯੋਜਨਾ ਸੀ ਜਿਹੜੀ ਮੋਦੀ ਨੂੰ ਕਰੋੜਾਂ ਔਰਤਾਂ ਨਾਲ ਜੋੜ ਗਈ। ਇਸਨੇ ਮੋਦੀ ਨੂੰ ਅਜਿਹੀ ਰਾਜਨੀਤਿਕ ਖਿੱਚ ਪਾਇਆ ਕਿ ਜਿਹੜਾ ਉਨ੍ਹਾਂ ਕੋਲ ਸਾਲ 2014 ਚ ਵੀ ਨਹੀਂ ਸੀ।

 

ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਨੇ 2009 ਦੀਆਂ ਆਮ ਚੋਣਾਂ ਵਿੱਚ ਮੋਦੀ ਨੂੰ ਰਾਸ਼ਟਰੀ ਰਾਜਨੀਤੀ ਚ ਇੱਕ ਮਾਮੂਲੀ ਨੇਤਾ ਤੋਂ ਅਜਿਹਾ ਵਿਅਕਤੀ ਬਣਾ ਦਿੱਤਾ ਜਿਸ ਨੇ ਲਗਾਤਾਰ ਚੋਣਾਂ ਜਿੱਤੀਆਂ। ਰਮੇਸ਼ ਨੇ ਕਿਹਾ ਕਿ ਦੇਸ਼ ਦੇ ਲੋਕ ਅਜੋਕੀ ਸਥਿਤੀ ਨੂੰ ਉਨ੍ਹਾਂ ਦੀ ਮੌਜੂਦਗੀ ਨਾਲ ਜੋੜ ਕੇ ਨਹੀਂ ਦੇਖ ਰਹੀ ਹੈ, ਹੁਣ ਇਹ ਸਹੀ ਹੈ ਜਾਂ ਗਲਤ।

 

ਉਨ੍ਹਾਂ ਕਿਹਾ, "ਅਸੀਂ ਆਪਣੀ ਮੁਹਿੰਮ ਦੌਰਾਨ ਕਿਸਾਨਾਂ ਦੀ ਸਥਿਤੀ ਬਾਰੇ ਗੱਲ ਕੀਤੀ, ਲੋਕ ਨੇ ਮੰਨਿਆ ਕਿ ਕਿਸਾਨ ਮੁਸੀਬਤ ਚ ਹਨ ਪਰ ਲੋਕਾਂ ਨੇ ਇਸ ਲਈ ਮੋਦੀ ਨੂੰ ਦੋਸ਼ੀ ਨਹੀਂ ਠਹਿਰਾਇਆ। ਤੁਸੀਂ ਦੇਖਿਆ ਕਿ ਉਸ ਤੋਂ ਬਾਅਦ ਚੋਣ ਨਤੀਜਿਆਂ ਚ ਕੀ ਹੋਇਆ ਸੀ। ਤੁਹਾਨੂੰ ਸਮਝਣਾ ਪਏਗਾ ਕਿ ਉਹ ਇੰਨਾ ਸਤਿਕਾਰਯੋਗ ਕਿਵੇਂ ਬਣਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Demonising Modi will not help Jairam Ramesh warns Opposition