ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਸੈਂਬਲੀ ’ਚ NPR ‘ਤੇ ਚਰਚਾ: ਕੇਜਰੀਵਾਲ ਨੇ ਯਾਦ ਦਵਾਈ ਕ੍ਰੋਨੋਲਾਜੀ

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਬੁਲਾਏ ਗਏ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੇ ਖਿਲਾਫ ਰੱਖੇ ਗਏ ਪ੍ਰਸਤਾਵ ਤੇ ਬੋਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਐਨਪੀਆਰ ਅਤੇ ਐਨਆਰਸੀ ਦੇ ਤਹਿਤ ਜਨਤਾ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਕਿਹਾ ਜਾਵੇਗਾ।

 

ਕੇਜਰੀਵਾਲ ਨੇ ਕਿਹਾ ਕਿ 90% ਲੋਕਾਂ ਕੋਲ ਇਸ ਨੂੰ ਸਾਬਤ ਕਰਨ ਲਈ ਅਧਿਕਾਰਤ ਜਨਮ ਸਰਟੀਫਿਕੇਟ ਨਹੀਂ ਹਨ। ਕੀ ਹਰੇਕ ਨੂੰ ਨਜ਼ਰਬੰਦੀ ਕੇਂਦਰ ਚ ਭੇਜਿਆ ਜਾਵੇਗਾ? ਇਹ ਡਰ ਸਭ ਨੂੰ ਵੱਧ ਤੰਗ ਕਰ ਰਿਹਾ ਹੈ। ਕੇਂਦਰ ਨੂੰ ਮੇਰੀ ਅਪੀਲ ਹੈ ਕਿ ਉਹ ਐਨਪੀਆਰ ਅਤੇ ਐਨਆਰਸੀ ਨੂੰ ਰੋਕਣ।

 

ਉਨ੍ਹਾਂ ਕਿਹਾ ਕਿ 20 ਜੂਨ 2019 ਨੂੰ ਰਾਸ਼ਟਰਪਤੀ ਨੇ ਸਪੱਸ਼ਟ ਤੌਰ 'ਤੇ ਕਿਹਾ, "ਕੇਂਦਰ ਸਰਕਾਰ ਨੇ ਐਨਆਰਸੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ" 10 ਦਸੰਬਰ 2019 ਨੂੰ ਗ੍ਰਹਿ ਮੰਤਰੀ ਨੇ ਸੰਸਦ ਚ ਕਿਹਾ ਕਿ ਅਸੀਂ ਬਿਲਕੁਲ ਸਪੱਸ਼ਟ ਹਾਂ ਕਿ ਐਨਆਰਸੀ ਤਾਂ ਜਾਰੀ ਹੋਵੇਗੀ।

 

ਉਨ੍ਹਾਂ ਅੱਗੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਨੂੰ ਇਕ ਕ੍ਰੋਨੋਲਾਜੀ ਦੰਸੀ ਸੀ- ਪਹਿਲਾਂ ਸੀਏਏ ਆਵੇਗਾ, ਫਿਰ ਐਨਪੀਆਰ ਆਵੇਗਾ ਅਤੇ ਫਿਰ ਐਨਆਰਸੀ ਆਵੇਗਾ। ਇਹ ਤਿੰਨ ਕਾਨੂੰਨ ਇਕ ਦੂਜੇ ਨਾਲ ਸਬੰਧਤ ਹਨ। ਉਹ ਦੇਸ਼ ਦੇ ਸਾਰੇ ਲੋਕਾਂ ਦੀ ਨਾਗਰਿਕਤਾ 'ਤੇ ਸਵਾਲ ਖੜ੍ਹੇ ਕਰਨਗੇ।

 

ਕੇਜਰੀਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਕੱਲ ਕਿਹਾ ਸੀ ਕਿ ਐਨਪੀਆਰ ਵਿੱਚ ਕੋਈ ਦਸਤਾਵੇਜ਼ ਨਹੀਂ ਪੁੱਛੇ ਜਾਣਗੇ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਐਨਆਰਸੀ ਚ ਦਸਤਾਵੇਜ਼ ਨਹੀਂ ਮੰਗੇ ਜਾਣਗੇ। ਇਸ ਭੁਲੇਖੇ ਚ ਨਾ ਜੀਓ ਕਿ ਐਨਆਰਸੀ ਨਹੀਂ ਕੀਤੀ ਜਾਵੇਗੀ। ਉਹ ਐਨਪੀਆਰ ਤੋਂ ਬਾਅਦ ਐਨਆਰਸੀ ਕਰਵਾਉਣਗੇ। ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ ਐਨਆਰਸੀ ਹੋ ਕੇ ਰਹੇਗੀ।

 

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ 70 ਵਿਧਾਇਕ ਹਨ, ਪਰ ਸਿਰਫ 9 ਵਿਧਾਇਕਾਂ ਨੇ ਹੀ ਕਿਹਾ ਹੈ ਕਿ ਉਨ੍ਹਾਂ ਦੇ ਜਨਮ ਸਰਟੀਫਿਕੇਟ ਹਨ, ਇਸ ਲਈ ਮੈਂ ਐਨਪੀਆਰ ਅਤੇ ਐਨਆਰਸੀ ਵਿਰੁੱਧ ਪ੍ਰਸਤਾਵ ਦਾ ਸਮਰਥਨ ਕਰਦਾ ਹਾਂ ਅਤੇ ਇਸ ਨੂੰ ਦਿੱਲੀ ਵਿੱਚ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਐਨਪੀਆਰ ਅਤੇ ਐਨਆਰਸੀ ਵਾਪਸ ਲੈਣਾ ਚਾਹੀਦਾ ਹੈ।

 

ਮਹੱਤਵਪੂਰਣ ਗੱਲ ਇਹ ਹੈ ਕਿ ‘ਆਪਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਬੁਲਾਏ ਗਏ ਦਿੱਲੀ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਖ਼ਿਲਾਫ਼ ਮਤਾ ਪਾਸ ਕੀਤਾ। ਸ਼ਹਿਰ ਵਿੱਚ ਕੋਰੋਨੋਵਾਇਰਸ ਦੀ ਮੌਜੂਦਾ ਸਥਿਤੀ ਬਾਰੇ ਵਿਧਾਨ ਸਭਾ ਵਿੱਚ ਵੀ ਵਿਚਾਰ ਵਟਾਂਦਰੇ ਕੀਤੇ ਗਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussion on NPR in Delhi Assembly: Kejriwal reminded chronology