ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਡੇ ਕੋਲ ਚੋਣਾਂ ਲੜਨ ਲਈ ਪੈਸੇ ਨਹੀਂ ਹਨ ਜੀ- ਕੇਜਰੀਵਾਲ

ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਆਉਂਦੀਆਂ ਚੋਣਾਂ ਨਾਲ ਲੜਨ ਲਈ ਫੰਡ ਨਹੀਂ ਹਨ। ਕੇਜਰੀਵਾਲ ਨੇ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਜੇਬ ਵਿਚੋਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਖਰਚ ਕਰਨ ਦੀ  ਬੇਨਤੀ ਕੀਤੀ।

 

ਕੇਜਰੀਵਾਲ ਬੋਲੇ "ਲੋਕ ਮੈਨੂੰ ਦੱਸਦੇ ਹਨ ਕਿ ਹਰਿਆਣਾ ਵਿੱਚ ਆਪ ਦੇ ਕੋਈ ਹੋਰਡਿੰਗ ਨਹੀਂ ਹਨ। ਮੈਂ ਉਨ੍ਹਾਂ ਨੂੰ ਦੱਸ ਦਿੰਦਾ ਹਾਂ ਕਿ ਇਹ ਇਸ ਲਈ ਹੈ ਕਿਉਂਕਿ ਅਸੀਂ ਕਦੇ ਵੀ ਕਿਸੇ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਨਹੀਂ ਰਹੇ। ਮੈਂ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਦਾ ਮੁੱਖ ਮੰਤਰੀ ਰਿਹਾ ਹਾਂ ਤੇ ਪੀਡਬਲਿਊਡੀ ਦੇ ਟੈਂਡਰਾਂ ਵਿੱਚ ਆਪਣੇ ਹਿੱਸੇ ਦੀ ਮੰਗ ਕਰਕੇ ਹਜ਼ਾਰਾਂ ਕਰੋੜ ਰੁਪਏ ਨੂੰ ਆਸਾਨੀ ਖਾ ਸਕਦਾ ਸੀ। ਪਰ ਅਸੀਂ ਇੱਕ ਇਮਾਨਦਾਰ ਸਰਕਾਰ  ਚਲਾ ਰਹੇ ਹਾਂ। ਸਾਡੇ ਕੋਲ ਚੋਣਾਂ ਲੜਨ ਲਈ ਪੈਸੇ ਨਹੀਂ ਹਨ। ਤੁਸੀਂ ਲੋਕਾਂ ਨੂੰ ਸਾਡੀ ਤਰਫੋਂ ਚੋਣਾਂ ਲੜਨੀਆਂ ਪਵੇਗੀ। ਵੋਟ ਮੰਗਣ ਲਈ ਤੁਸੀਂ ਲੋਕਾਂ ਨੂੰ ਬਾਹਰ ਜਾਣਾ ਪਵੇਗਾ। ਆਪਣੇ ਪੈਸਾ ਖਰਚ ਕਰਨੇ ਪੈਣਗੇ ... ਮੇਰੇ ਲਈ ਨਹੀਂ, ਪਰ ਤੁਹਾਡੇ ਬੱਚਿਆ ਦੀ ਬਿਹਤਰ ਸਿੱਖਿਆ ਅਤੇ ਸਿਹਤ ਸੰਭਾਲ ਲਈ।"

 

ਦਿੱਲੀ ਵਿੱਚ ਆਪਣੇ ਮੁਹੱਲਾ ਕਲੀਨਿਕ ਦੀ ਪ੍ਰਸੰਸਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਦਿੱਲੀ ਦੇ ਸਿਹਤ ਮਾਡਲ ਤੋਂ ਪ੍ਰਭਾਵਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dont have money to fight haryana elections says Kejriwal