ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ’ਚ ਕਰ ਸਕਦੈ ਲੋਕਸਭਾ ਚੋਣਾਂ ਦਾ ਐਲਾਨ

ਭਾਰਤੀ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਚ ਲੋਕਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇਸ ਦੇ ਸੰਕੇਤ ਦਿੱਤੇ ਗਏ ਹਨ ਕਿ ਕੁਝ ਸੂਬਿਆਂ ਚ ਲੋਕਸਭਾ ਚੋਣਾਂ ਦੇ ਨਾਲ–ਨਾਲ ਵਿਧਾਨਸਭਾ ਚੋਣਾਂ ਵੀ ਹੋ ਸਕਦੀਆਂ ਹਨ।


ਮੌਜੁਦਾ ਲੋਕਸਭਾ ਦਾ ਕਾਰਜਕਾਲ 3 ਜੂਨ ਨੂੰ ਸਮਾਪਤ ਹੋ ਰਿਹਾ ਹੈ। ਇਸਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੋਣਾਂ ਕਿਹੜੇ ਮਹੀਨੇ ਚ ਅਤੇ ਕਿੰਨੇ ਪੜਾਵਾਂ ਚ ਕਰਵਾਉਂਣੀਆਂ ਹਨ, ਇਹ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੂਤਰਾਂ ਮੁਤਾਬਕ ਆਮ ਚੋਣਾਂ ਦਾ ਸਮਾਂ ਅਤੇ ਪੜਾਅ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕਮਿਸ਼ਨ ਨੇ ਸਾਲ 2004 ਚ ਲੋਕਸਭਾ ਚੋਣਾਂ ਸਮਾਗਮ ਦੀ 29 ਫਰਵਰੀ ਨੂੰ 4 ਪੜਾਵਾਂ ਚ, 2009 ਚ 2 ਮਾਰਚ ਨੂੰ 5 ਪੜਾਵਾਂ ਚ ਅਤੇ 2014 ਚ 5 ਮਾਰਚ ਨੂੰ 9 ਪੜਾਵਾਂ ਚ ਕਰਾਉਣ ਦਾ ਐਲਾਨ ਕੀਤਾ ਸੀ। ਪਿਛਲੀਆਂ ਤਿੰਨਾਂ ਲੋਕਸਭਾ ਚੋਣਾਂ ਅਪ੍ਰੈਲ ਤੋਂ ਮਈ ਦੇ ਦੂਜੇ ਹਫ਼ਤੇ ਚ ਮੁਕੰਮਲ ਕਰਵਾ ਲਈਆਂ ਸਨ।

 

 


ਕਈ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਵੀ ਨਾਲ


ਲੋਕਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼, ਓਡੀਸ਼ਾ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਚ ਵੀ ਵਿਧਾਨਸਭਾ ਚੋਣਾਂ ਕਰਾਉਣ ਦੀਆਂ ਸੰਭਾਵਨਾਵਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਿੱਕਮ ਵਿਧਾਨਸਭਾ ਦਾ ਕਾਰਜਕਾਰ ਮਈ ਚ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨਸਭਾ ਦਾ ਕਾਰਜਕਾਲ ਜੂਨ ਚ ਪੂਰਾ ਹੋ ਰਿਹਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਜੰਮੂ–ਕਸ਼ਮੀਰ ਚੋਣਾਂ ਤੇ ਵੀ ਵਿਚਾਰ


ਜੰਮੂ–ਕਸ਼ਮੀਰ ਵਿਧਾਨਸਪਾ ਵੀ ਪਿਛਲੇ ਸਾਲ ਨਵੰਬਰ ਚ ਭੰਗ ਕੀਤੇ ਜਾਣ ਕਾਰਨ ਨਵੀਂ ਵਿਧਾਨਸਭਾ ਦੇ ਗਠਨ ਦੀ 6 ਮਹੀਨਿਆਂ ਦੀ ਨਿਸ਼ਚਿਤ ਮਿਆਦ ਇਸ ਸਾਲ ਮਈ ਚ ਪੂਰੀ ਹੋਣ ਤੋਂ ਪਹਿਲਾਂ ਸੂਬੇ ਚ ਚੋਣਾਂ ਕਰਾਉਣੀਆਂ ਲਾਜ਼ਮੀ ਹਨ।


ਜੰਮੂ–ਕਸ਼ਮੀਰ ਚ ਚੋਣਾਂ ਕਰਾਉਣ ਦਾ ਫੈਸਲਾ ਹਾਲਾਂਕਿ ਸੂਬੇ ਚ ਪੁਖਤਾ ਸੁਰੱਖਿਆ ਇੰਤਜ਼ਾਮਾਂ ਦੀ ਪੁਸ਼ਟੀ ਤੇ ਹੀ ਨਿਰਭਰ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC may announce Lok Sabha election schedule