ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜ ਪਾਰਟੀਆਂ ਮਿਲ ਕੇ ਬਣਾਉਣਗੀਆਂ 'ਨਵਾਂ ਅਕਾਲੀ ਦਲ'

ਸੰਕੇਤਕ ਤਸਵੀਰ

ਬਰਗਾੜੀ ਵਿਖੇ ਹੋ ਰਹੀ ਸਭਾ ਦੌਰਾਨ ਮੁਤਵਾਜ਼ੀ ਜਥੇਦਾਰਾਂ ਨੇ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਕਹੀ ਹੈ। ਸਭਾ ਦੀ ਆਰਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਨੇ ਛੇਤੀ ਹੀ ਨਵਾਂ ਅਕਾਲੀ ਦਲ ਬਣਾਉਣ ਵੱਲ ਇਸ਼ਾਰਾ ਕੀਤਾ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਇਹ ਨਵਾਂ ਅਕਾਲੀ ਦਲ 5 ਪਾਰਟੀਆਂ ਨੂੰ ਮਿਲਾ ਕੇ ਬਣ ਸਕਦਾ ਹੈ।

 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇੇ ਮੁਖੀ ਸਿਮਰਜੀਤ ਸਿੰਘ ਮਾਨ ਨੇ ਵੀ ਇੱਕ ਪਲੇਟਫ਼ਾਰਮ ਥੱਲੇ ਆਉਣ ਦੀ ਗੱਲ ਮੰਨ ਲਈ ਹੈ। ਹੁਣ ਛੇਤੀ ਹੀ ਪੰਥਕ ਧਿਰਾਂ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਹੋ  ਸਕਦਾ ਹੈ. ਜਿਸ ਦਾ ਪੰਜ ਪਾਰਟੀਆਂ ਹਿੱਸਾ ਬਣ ਸਕਦੀਆਂ ਹਨ।

 

ਇਹ ਪੰਜ ਪਾਰਟੀਆਂ ਹਨ- ਦਲ ਖਾਲਸਾ, ਯੂਨਾਈਟਡ ਅਕਾਲੀ ਦਲ, ਅਕਾਲੀ ਦਲ (1920), ਸੁਤੰਤਰ ਅਕਾਲੀ ਦਲ ਤੇ ਸਿਮਰਜੀਤ ਮਾਨ ਦਾ ਅਕਾਲੀ ਦਲ ਅੰਮ੍ਰਿਤਸਰ। ਇਸ ਬਾਰੇ ਆਖਿਰੀ ਫ਼ੈਸਲਾ ਧਿਆਨ ਸਿੰਗ ਮੰਡ ਕਰਨਗੇ।

 

 

ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਤੇ ਬਰਗਾੜੀ `ਚ ਮੌਜੂਦ ਸੰਗਤ ਵੱਲੋਂ ਅੱਜ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ `ਚ ਸ਼ਰਧਾਲੂ ਇੱਥੇ ਪੁੱਜੇ ਹੋਏ ਹਨ। ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ।


ਉੱਧਰ ਅੱਜ ਬਰਗਾੜੀ `ਚ ਆ ਰਹੇ ਸ਼ਰਧਾਲੂਆਂ ਦੀ ਇੱਕ ਬੱਸ ਮੌੜ ਮੰਡੀ ਕੋਲ ਹਾਦਸਾਗ੍ਰਸਤ ਹੋ ਗਈ।  20 ਜ਼ਖ਼ਮੀਆਂ ਨੁੰ ਬਠਿੰਡਾ, ਮਾਨਸਾ ਤੇ ਮੌੜ ਦੇ ਸਿਵਲ ਹਸਪਤਾਲਾਂ `ਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:five parties came together to form new akali dal