ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ੌਜਾਂ ਦੇਸ਼ ਦੀਆਂ – ਮੋਦੀ ਦੀਆਂ ਨਹੀਂ, ਢੀਂਡਸਾ ਕਾਰਨ ਪੰਜਾਬ ਹੋਇਆ ਕਰਜ਼ਾਈ: ਕੈਪਟਨ

​​​​​​​ਫ਼ੌਜਾਂ ਦੇਸ਼ ਦੀਆਂ – ਮੋਦੀ ਦੀਆਂ ਨਹੀਂ, ਢੀਂਡਸਾ ਕਾਰਨ ਪੰਜਾਬ ਹੋਇਆ ਕਰਜ਼ਾਈ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਬਾਲਾਕੋਟ ਉੱਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਭਾਰਤੀ ਫ਼ੌਜ ਦੀ ਪ੍ਰਾਪਤੀ ਦਾ ਸਿਆਸੀ ਲਾਹਾ ਲੈਣ ਦਾ ਜਤਨ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਫ਼ੌਜਾਂ ਸ੍ਰੀ ਮੋਦੀ ਦੀ ਨਹੀਂ, ਸਗੋਂ ਦੇਸ਼ ਦੀ ਸੇਵਾ ਕਰਦੀਆਂ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਸ੍ਰੀ ਮੋਦੀ ਹੁਣ ਸ਼ਬਦ ‘ਮੇਰੀ ਫ਼ੌਜ’ ਵਰਤਦੇ ਹਨ। ਫ਼ੌਜ ਕਿਸੇ ਇੱਕ ਵਿਅਕਤੀ ਦੀ ਨਹੀਂ ਹੁੰਦੀ, ਸਗੋਂ ਸਮੁੱਚੇ ਦੇਸ਼ ਦੀ ਹੁੰਦੀ ਹੈ। ਕੈਪਟਨ ਨੇ ਕਿਹਾ ਕਿ ਉਹ ਖ਼ੁਦ ਵੀ ਰਾਸ਼ਟਰ ਦੀ ਸੇਵਾ ਕਰ ਚੁੱਕੇ ਹਨ ਪਰ ਮੋਦੀ ਦੀ ਨਹੀਂ।

 

 

ਕੈਪਟਨ ਨੇ ਇਹ ਪ੍ਰਗਟਾਵੇ ਅੱਜ ਸੁਨਾਮ ਵਿਖੇ ਕਾਂਗਰਸ ਦੀ ਇੱਕ ਚੋਣ ਰੈਲੀ ਦੌਰਾਨ ਕੀਤੇ। ਸੰਗਰੂਰ ਹਲਕੇ ਤੋਂ ਸ੍ਰੀ ਕੇਵਲ ਸਿੰਘ ਢਿਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਕੈਪਟਨ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਤੇ ਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ – ਏਕਤਾ ਨੂੰ ਬਰਬਾਦ ਨਾ ਕਰਨ ਦੇਣ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਰਾਸ਼ਟਰ ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ ਕਿਉਂਕਿ ਲੋਕਾਂ ਨੇ ਫਿਰਕੂ ਸਿਆਸਤ ਤੇ ਧਰਮ–ਨਿਰਪੱਖ ਤਾਕਤਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ।

 

 

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ – ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਉੱਤੇ ਵੀ ਸਿਆਸੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਪੰਜਾਬ ਦੇ ਇਸ ਸਾਬਕਾ ਖ਼ਜ਼ਾਨਾ ਮੰਤਰੀ ਨੇ ਹੀ ਸੂਬੇ ਨੂੰ ਵਿੱਤੀ ਸੰਕਟ ਦੇ ਦਰ ਉੱਤੇ ਲਿਆ ਖੜ੍ਹਾ ਕੀਤਾ ਹੈ ਤੇ ਪੰਜਾਬ ਉੱਤੇ 31,000 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹ ਗਿਆ।

 

 

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਇਸ ਦੋਸ਼ ਤੋਂ ਬਾਅਦ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਉਨ੍ਹਾਂ ਨੇ ਕੁਝ ਵੀ ਗ਼ਲਤ ਕੀਤਾ ਹੈ, ਤਾਂ ਮੁੱਖ ਮੰਤਰੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਿਖਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਸਿਰਫ਼ ਉਦੋਂ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਚੜ੍ਹਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Forces are of country not of Modi Punjab is under debt due to Dhindsa Captain