ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਫੜਿਆ 'ਆਪ' ਦਾ ਝਾੜੂ

ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਫੜਿਆ 'ਆਪ' ਦਾ ਝਾੜੂ

ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੂੰ ਨਵਾਂ ਹੁਲਾਰਾ ਗਿਆ ਹੈ.  ਸ਼ਹਿਰ ਦੀ ਰਾਜਨੀਤੀ ਉੱਤੇ ਪਕੜ ਰੱਖਣ ਵਾਲੇ ਵੱਡੇ ਭਾਜਪਾ ਆਗੂ ਹਰਮੋਹਨ ਧਵਨ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ ਹਨ।ਹਰਮੋਹਨ ਧਵਨ ਦਾ ਕਿਸੇ ਵੇਲੇ ਚੰਡੀਗੜ੍ਹ ਵਿੱਚ ਦਬਦਬਾ ਹੁੰਦਾ ਸੀ. ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

 

ਪਿਛਲੇ ਦਿਨੀ ਹਰਮੋਹਨ ਧਵਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਆਪ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਸੀ।  ਉਹ ਅੱਜ 18 ਨਵੰਬਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਧਵਨ ਦੇ ਆਪ ਵਿੱਚ ਜਾਣ ਨਾਲ ਕਈ ਭਾਜਪਾ ਆਗੂ ਵੀ ਹੁਣ ਟਿਕਟ ਮਿਲਣ ਦਾ ਸੁਪਨਾ ਵੇਖ ਸਕਦੇ ਹਨ।

 

ਧਵਨ ਨੂੰ 2019 ਦੀਆਂ ਲੋਕਸਭਾ ਚੋਣਾਂ ਵਿੱਚ ਆਪ ਦੀ ਟਿਕਟ ਮਿਲਣਾ ਲਗਭਗ ਪੱਕਾ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:former central minister harmohan dhawan joins aap