ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੇ 4 ਵਜ਼ੀਰਾਂ ਨੇ ਮੰਗਿਆਂ ਨਵਜੋਤ ਸਿੱਧੂ ਦਾ ਅਸਤੀਫ਼ਾ, ਖਿੱਚੋਤਾਣ ਵਧੀ

ਕੈਪਟਨ ਦੇ 4 ਵਜ਼ੀਰਾਂ ਨੇ ਮੰਗਿਆਂ ਨਵਜੋਤ ਸਿੱਧੂ ਦਾ ਅਸਤੀਫ਼ਾ, ਖਿੱਚੋਤਾਣ ਵਧੀ

ਪੰਜਾਬ ਦੇ ਸਥਾਨਕ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇੱਕ ਬਿਆਨ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਸਿਖਰਾਂ ਉੱਤੇ ਪਹੁੰਚ ਗਈ ਹੈ। ਸਿੱਧੂ ਨੇ ਕਿਹਾ ਸੀ ਕਿ ਕਾਂਗਰਸ  ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਦੇ ਕੈਪਟਨ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ "ਫੌਜ ਦੇ ਕੈਪਟਨ" ਹਨ. ਹੁਣ ਸੂਬਾਈ ਕਾਂਗਰਸ ਦੇ ਚਾਰ ਮੰਤਰੀਆਂ ਨੇ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਹੈ। 

 

ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਜੋ ਸਿੱਧੂ-ਵਿਰੋਧੀ ਤੇ ਅਮਰਿੰਦਰ ਦੇ ਵਫਾਦਾਰ ਹਨ ਨੇ ਕਿਹਾ, ਜੇ ਉਹ ਮੁੱਖ ਮੰਤਰੀ ਦੀ ਲੀਡਰਸ਼ਿਪ ਤੇ ਸਮਰੱਥਾਵਾਂ 'ਤੇ ਸ਼ੱਕ ਕਰਦੇ ਤਾਂ ਅਮ੍ਰਿਤਸਰ ਦੇ ਸਾਬਕਾ ਐਮ.ਐਲ.ਏ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ।"ਰਾਹੁਲ ਪੂਰੀ ਕਾਂਗਰਸ ਦੇ ਕੇਪਟਨ ਹਨ. ਪਰ ਅਮਰਿੰਦਰ ਸਿੰਘ ਪੂਰੀ ਪੰਜਾਬ ਕਾਂਗਰਸ ਦੇ  ਆਗੂ ਹਨ।ਮੁੱਖ ਮੰਤਰੀ ਲਈ ਸਿੱਧੂ ਦੁਆਰਾ ਵਰਤੀ ਗਈ ਭਾਸ਼ਾ ਅਪਮਾਨਜਨਕ  ਸੀ। ਉਨ੍ਹਾਂ ਦੇ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਬੜੀ ਜਲਦਬਾਜ਼ੀ ਹੈ. ਉਸ ਦੇ ਵੱਡੇ ਸੁਪਨੇ ਹਨ। ਪਰ ਉਸ ਨੂੰ ਹੌਲੀ ਹੋਣ ਤੇ ਘੱਟ ਬੋਲਣ ਦੀ ਲੋੜ ਹੈ, ਨਹੀਂ ਤਾਂ ਉਹ ਡਿੱਗ ਸਕਦਾ ਹੈ। "

 

ਬਾਜਵਾ ਦੇ ਸਟੈਂਡ ਦੀ ਪੁਸ਼ਟੀ ਕਰਦੇ ਹੋਏ ਮਾਲ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਜੇਕਰ ਸਿੱਧੂ ਕੈਪਟਨ ਦੀ ਟੀਮ ਦੇ ਵਜੋਂ ਕੰਮ ਕਰਦੇ ਹੋਏ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। " ਸਿੱਧੂ ਨੇ ਮੁੱਖ ਮੰਤਰੀ ਲਈ ਜੋ ਭਾਸ਼ਾ ਵਰਤੀ ਵਰਤੀ, ਉਨ੍ਹਾਂ ਨੇ ਸੀਐਮ ਦਾ ਅਪਮਾਨ ਕੀਤਾ। "ਸ਼ਨੀਵਾਰ ਦੀ ਸ਼ਾਮ ਤੱਕ, ਦੋ ਹੋਰ ਕੈਬਨਿਟ ਮੰਤਰੀ - ਰਾਣਾ ਗੁਰਮੀਤ ਸਿੰਘ ਸੋਢੀ ਤੇ ਸਾਧੂ ਸਿੰਘ ਧਰਮਸੋਤ ਵੀ ਸਿੱਧੂ ਵਿਰੁੱਧ ਆ ਗਏ। ਸੋਢੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਸੀਐਮ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਸਿੱਧੂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਦੇ ਕੈਪਟਨ ਨਹੀਂ ਹਨ ਤਾਂ ਉਨ੍ਹਾਂ ਨੂੰ ਕੈਬਨਿਟ ਅਹੁਦਾ ਛੱਡਣਾ ਚਾਹੀਦਾ ਹੈ।

 

ਧਰਮਸੋਤ ਨੇ ਕਿਹਾ ਕਿ ਇਕ ਮੰਤਰੀ ਇਹ ਨਹੀਂ ਕਹਿ ਸਕਦਾ ਕਿ ਉਹ ਮੁੱਖ ਮੰਤਰੀ ਨੂੰ ਜਵਾਬਦੇਹ ਨਹੀਂ ਹੈ ਤੇ ਟੀਮ ਦਾ ਹਿੱਸਾ ਨਹੀਂ ਹੈ।ਉਹ ਇੱਕ ਕਦਮ ਹੋਰ ਅੱਗੇ ਗਏ ਅਤੇ ਸਿੱਧੂ ਨੂੰ ਯਾਦ ਦਿਵਾਇਆ ਕਿ ਉਹ ਇੱਕ ਕਾਮੇਡੀ ਸ਼ੋਅ ਵਿਚ ਨਹੀਂ ਬੈਠੇ ਸਨ। "ਇਕ ਕਾਮੇਡੀ ਸ਼ੋਅ ਵਿੱਚ, ਲੋਕ ਅਜਿਹੀਆਂ ਚੀਜ਼ਾਂ 'ਤੇ ਹੱਸਦੇ ਹਨ। ਪਰ ਸਰਕਾਰ ਚਲਾਉਣਾ ਇੱਕ ਕਾਮੇਡੀ ਸ਼ੋਅ ਨਹੀਂ ਹੈ, '' ਧਰਮਸੋਤ ਨੇ ਕਿਹਾ।

 

ਸਿੱਧੂ ਦੇ ਅਸਤੀਫੇ ਦੀ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਦੀ ਭਾਸ਼ਾ ਸਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਪਮਾਨ ਕਿਸੇ ਵੀ ਸਰਕਾਰ ਜਾਂ ਪਾਰਟੀ 'ਚ ਨਹੀਂ ਕੀਤਾ ਜਾ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:four captain cabinet minsters demanded resignation of navjot sidhu