ਆਮ ਆਦਮੀ ਪਾਰਟੀ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਨਤੀਜਿਆਂ ਤੋਂ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਆਮ ਆਦਮੀ ਪਾਰਟੀ ਇਕ ਵਾਰ ਫਿਰ ਤੋਂ ਮਜ਼ਬੂਤ ਬਹੁਮਤ ਹਾਸਲ ਕਰਨ ਜਾ ਰਹੀ ਹੈ। ਭਾਜਪਾ ਲਗਾਤਾਰ ਦੋਹਰੇ ਅੰਕ 'ਤੇ ਸੰਘਰਸ਼ ਕਰ ਰਹੀ ਹੈ। ਕਾਂਗਰਸ ਨੇ ਲਗਾਤਾਰ ਦੂਜੀ ਵਿਧਾਨ ਸਭਾ ਚੋਣਾਂ ਲਈ ਆਪਣਾ ਖਾਤਾ ਨਹੀਂ ਖੋਲ੍ਹਿਆ।
ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਦੀ ਮੁਫਤ ਬਿਜਲੀ, ਪਾਣੀ, ਚੰਗੀ ਸਕੂਲ ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਮੋਹਰ ਲਗਾਈ। ਭਾਜਪਾ ਸ਼ਾਇਦ ਸ਼ਾਹੀਨ ਬਾਗ ਦਾ ਮੁੱਦਾ ਚੁੱਕ ਕੇ ਚੋਣ ਮੁਹਿੰਮ ਵਿਚ ਪਰਤ ਆਈ ਸੀ, ਪਰ ਇਹ ਮੁੱਦਾ ਭਾਜਪਾ ਨੂੰ ਵੋਟਾਂ ਵਿਚ ਨਹੀਂ ਬਦਲਵਾ ਸਕਿਆ।
26 ਜਨਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਰਪੁਰ ਵਿੱਚ ਕੀਤੀ ਇੱਕ ਰੈਲੀ ਵਿੱਚ ਕਿਹਾ ਕਿ ਈਵੀਐਮ ਦਾ ਬਟਨ ਇੰਨੇ ਗੁੱਸੇ ਨਾਲ ਦੱਬਣਾ ਕਿ ਬਟਨ ਇੱਥੇ ਬਾਬਰਪੁਰ ਚ ਦਬੇ, ਕਰੰਟ ਸ਼ਾਹੀਨ ਬਾਗ ਦੇ ਅੰਦਰ ਲਗੇ।
ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਣਾ ਸ਼ੁਰੂ ਕੀਤਾ। ਮਾਡਲ ਟਾਊਨ ਤੋਂ ਚੋਣ ਲੜ ਰਹੇ ਕਪਿਲ ਮਿਸ਼ਰਾ ਨੇ ਵੀ ਆਪਣੇ ਇੱਕ ਟਵੀਟ ਵਿੱਚ ਸ਼ਾਹੀਨ ਬਾਗ ਨੂੰ ਮਿੰਨੀ ਪਾਕਿਸਤਾਨ ਦੱਸਿਆ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇਸ ‘ਤੇ ਸਖਤ ਰੁਖ ਅਪਣਾਇਆ ਅਤੇ ਕਾਰਵਾਈ ਵੀ ਕੀਤੀ ਸੀ।