ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਜ਼ਿਲ੍ਹੇ ਦਾ ਗੈਂਗਸਟਰ ਕਾਂਗਰਸ ਪਾਰਟੀ ’ਚ ਸ਼ਾਮਲ, ਵਿਰੋਧੀਆਂ ਵੱਲੋਂ ਆਲੋਚਨਾ

ਪਟਿਆਲਾ ਜ਼ਿਲ੍ਹੇ ਦਾ ਗੈਂਗਸਟਰ ਕਾਂਗਰਸ ਪਾਰਟੀ ’ਚ ਸ਼ਾਮਲ, ਵਿਰੋਧੀਆਂ ਵੱਲੋਂ ਆਲੋਚਨਾ

ਇੱਕ ਬਦਨਾਮ ਗੈਂਗਸਟਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਤੇ ਉਸ ਨੇ ਐਤਵਾਰ ਨੂੰ ਕਾਂਗਰਸ ਰੈਲੀ ਦੌਰਾਨ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਨਾਲ ਸਟੇਜ ਵੀ ਸਾਂਝੀ ਕਰ ਲਈ। ਇਸ ਨਾਲ ਜਿੱਥੇ ਕਾਂਗਰਸ ਪਾਰਟੀ ਵਿੱਚ ਭੂਚਾਲ ਆ ਗਿਆ ਹੈ, ਉੱਥੇ ਵਿਰੋਧੀ ਪਾਰਟੀਆਂ ਨੂੰ ਪਾਰਟੀ ਦੀ ਆਲੋਚਨਾ ਕਰਨ ਦਾ ਮੌਕਾ ਤੇ ਮਸਾਲਾ ਮਿਲ ਗਿਆ ਹੈ।

 

 

ਗੈਂਗਸਟਰ ਰਣਦੀਪ ਸਿੰਘ ਖਰੌੜ, ਸਨੌਰ ਲਾਗਲੇ ਪਿੰਡ ਬਰਾਨ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਉਹ ਕਤਲ, ਹਥਿਆਰਾਂ ਤੇ ਡਕੈਤੀਆਂ ਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਸਾਲ 2016 ‘ਚ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਵੇਲੇ ਉਹ ਜ਼ਮਾਨਤ ’ਤੇ ਚੱਲ ਰਿਹਾ ਹੈ।

 

 

ਉਸ ਉੱਤੇ ਰੋਪੜ ’ਚ ਪੁਲਿਸ ਹਿਰਾਸਤ ਦੌਰਾਨ ਇੱਕ ਹੋਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਭਜਾਉਣ ਦਾ ਦੋਸ਼ ਵੀ ਲੱਗਾ ਹੋਇਆ ਹੈ।

 

 

ਰਣਦੀਪ ਸਿੰਘ ਖਰੌੜ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਪੀਡੀਏ ਨੇ ਕਾਂਗਰਸ ਤੇ ਸ੍ਰੀਮਤੀ ਪਰਨੀਤ ਕੌਰ ਵਿਰੁੱਧ ਆਪਣਾ ਮੋਰਚਾ ਕੱਸ ਲਿਆ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਗੈਂਗਸਟਰਾਂ ਦਾ ਪੱਖ ਪੂਰ ਰਹੀ ਹੈ।

 

 

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਇਹ ਗੈਂਗਸਟਰ, ਸਨੌਰ ਅਸੈਂਬਲੀ ਹਲਕੇ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਦੇ ਜਤਨਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster of Patiala District joins Congress Opposition criticises