ਕਰਨਾਟਕ (Karnataka) ਚ ਇਕ ਪਾਸੇ ਜਿੱਥੇ ਕਾਂਗਰਸ, ਉੱਥੇ ਦੀ ਗਠਜੋੜ ਸਰਕਾਰ (Coalition Government) ਬਚਾਉਣ ਦੀ ਹੱਡਭੰਨਵੀਂ ਕੋਸ਼ਿਸ਼ ਚ ਲਗੀ ਹੋਈ ਹੈ, ਦੂਜੇ ਪਾਸੇ ਗੁਲਾਮ ਨਬੀ ਆਜ਼ਾਦ (Ghulam Nabi Azad) ਨੇ ਮੰਗਲਵਾਰ ਨੂੰ ਭਾਜਪਾ ’ਤੇ ਹਮਲਾ ਕਰਦਿਆਂ ਆਪਣੀ ਭੜਾਸ ਕੱਢੀ।
ਗੁਲਾਮ ਨਬੀ ਆ਼ਜ਼ਾਦ ਨੇ ਭਾਜਪਾ ’ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਅਸਤੀਫਾ ਦੇਣ ਲਈ ਵਰਗਲਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ’ਬਾਰਾਂ’ ਅਤੇ ‘ਰੈਸਟੋਰੈਂਟਾਂ’ ਚ ਮੁੱਖ ਮੰਤਰੀਆਂ ਦੀ ਨਿਯੁਕਤੀ ਕਰਦੀ ਹੈ। ਕਰਨਾਟਕ ਸੰਕਟ ਚ ਭਾਜਪਾ ਦਾ ਹੱਥ ਹੈ। ਯੇਦੀਰੱਪਾ ਦਾ ਪੀਏ ਬਾਗੀ ਵਿਧਾਇਕਾਂ ਦੇ ਨਾਲ ਜਹਾਜ਼ ਚ ਮੌਜੂਦ ਸੀ। ਭਾਜਪਾ ਪਹਿਲਾਂ ਵੀ ਅਜਿਹਾ ਕਰਦੀ ਰਹੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਇਕ ਆਜ਼ਾਦ ਵਿਧਾਇਕ ਐਚ.ਨਾਗੇਸ਼ ਦੀ ਫ਼ੋਟੋ ਸਾਹਮਣੇ ਆਈ ਹੈ, ਜਿਸ ਨੇ ਸੋਮਵਾਰ ਨੂੰ ਗਠਜੋੜ ਸਰਕਾਰ ਤੋਂ ਮੰਤਰੀ ਬਣਨ ਦੇ ਲਗਭਗ 1 ਮਹੀਨੇ ਬਾਅਦ ਹੀ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਉਹ ਬੈਂਗਲੁਰੂ ਏਅਰਪੋਟ ਤੋਂ ਜਹਾਜ਼ ’ਤੇ ਸਵਾਰ ਹੋ ਕੇ ਮੁੰਬਈ ਲਈ ਰਵਾਨਾ ਹੋ ਗਏ।
.