ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਮੰਦੀ ਦੇ ਹੱਲ ਦੇ ਨਾਂ ’ਤੇ ਸਿਰਫ ਮੀਡੀਆ ਨੂੰ ਕਰ ਰਿਹੈ ਕੰਟਰੋਲ: ਪ੍ਰਿਯੰਕਾ ਗਾਂਧੀ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਥਿਤ ਆਰਥਿਕ ਮੰਦੀ ਨੂੰ ਲੈ ਕੇ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਮਸਲੇ ਦੇ ਹੱਲ ਦੇ ਨਾਮ ਤੇ ਸਿਰਫ ਮੀਡੀਆ ਨੂੰ ਕੰਟਰੋਲ ਕਰ ਰਹੀ ਹੈ।

 

ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਨਵੇਂ ਨਿਵੇਸ਼ ਨੂੰ ਉਤਸ਼ਾਹਤ ਕਰਨ ਵਰਗੇ ਸਾਰਥਕ ਕਦਮ ਚੁੱਕੇ ਜਾਣ। ਪ੍ਰਿਯੰਕਾ ਗਾਂਧੀ ਨੇ ਹਿੰਦੀ ਵਿੱਚ ਟਵੀਟ ਕੀਤਾ- ਭਾਜਪਾ ਸਰਕਾਰ ਮੰਦੀ ਨੂੰ ਹੱਲ ਕਰਨ ਦੇ ਨਾਮ ‘ਤੇ ਸਿਰਫ ਮੀਡੀਆ ਦਾ ਪ੍ਰਬੰਧਨ ਕਰ ਰਹੀ ਹੈ।

 

 

ਉਨ੍ਹਾਂ ਕਿਹਾ ਕਿ ਜ਼ਰੂਰਤ ਹੈ- ਸਰਕਾਰ ਨੂੰ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ। ਰੁਜ਼ਗਾਰ ਨਾ ਜਾਵੇ, ਇਸ ਨੂੰ ਹੱਲ ਕਰੋ। ਕੰਪਨੀਆਂ ਤੇ ਨਿਵੇਸ਼ਕਾਂ ਨੂੰ ਵਿਸ਼ਵਾਸ ਦਿਵਾਓ ਤੇ ਨਵੇਂ ਨਿਵੇਸ਼ਕਾਂ ਤੇ ਨੌਕਰੀਆਂ ਨੂੰ ਉਤਸ਼ਾਹਤ ਕਰੋ। ਸਰਕਾਰ ਨੂੰ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।

 

ਉਨ੍ਹਾਂ ਦੀ ਇਹ ਟਿੱਪਣੀ ਉਸ ਤੋਂ ਬਾਅਦ ਆਈ ਹੈ ਜਦੋਂ ਸਰਕਾਰ ਨੇ ਸ਼ੁੱਕਰਵਾਰ ਨੂੰ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਕਈ ਕਦਮਾਂ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ 'ਤੇ ਲਗਾਇਆ ਟੈਕਸ ਸਰਚਾਰਜ ਵਾਪਸ ਲੈ ਲਿਆ।

 

ਇਸ ਤੋਂ ਇਲਾਵਾ ਆਟੋਮੋਬਾਈਲ ਸੈਕਟਰ ਦੀਆਂ ਵਿਕਰੀ ਮੁਸੀਬਤਾਂ ਨੂੰ ਦੂਰ ਕਰਨ ਲਈ ਕਈ ਹੱਲ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਜਨਤਕ ਖੇਤਰ ਦੇ ਬੈਂਕਾਂ ਵਿਚ 70 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਪਹਿਲਾਂ ਨਾਲੋਂ ਵਧਾਉਣ ਦੀ ਵੀ ਗੱਲ ਕਹੀ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government is controlling the media in the name of a solution to the downturn: Priyanka Gandhi