ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UP ’ਚ ਕਾਂਗਰਸ ਜੇ SP ਤੇ BSP ਨਾਲ ਹੁੰਦੀ, ਤਾਂ ਚੋਣ–ਨਤੀਜੇ ਕੀ ਹੁੰਦੇ!

​​​​​​​UP ’ਚ ਕਾਂਗਰਸ ਜੇ SP ਤੇ BSP ਨਾਲ ਹੁੰਦੀ, ਤਾਂ ਚੋਣ–ਨਤੀਜੇ ਕੀ ਹੁੰਦੇ!

ਉੱਤਰ ਪ੍ਰਦੇਸ਼ (UP) ਦੇ ਸਿਆਸੀ ਹਲਕਿਆਂ ਵਿੱਚ ਹੁਣ ਇਹ ਬਹਿਸ ਛਿੜੀ ਹੋਈ ਹੈ ਕਿ ਜੇ ਕਾਂਗਰਸ ਵੀ ਸਮਾਜਵਾਦੀ ਪਾਰਟੀ (SP)–ਬਹੁਜਨ ਸਮਾਜ ਪਾਰਟੀ (BSP)–ਰਾਸ਼ਟਰੀ ਲੋਕ ਦਲ (RLD) ਗੱਠਜੋੜ ਵਿੱਚ ਸ਼ਾਮਲ ਹੁੰਦੀ, ਤਾਂ ਨਤੀਜੇ ਕੀ ਹੁੰਦੇ? ਚੋਣ ਨਤੀਜੇ ਦੱਸ ਰਹੇ ਹਨ ਕਿ ਅਜਿਹਾ ਹੋਣ ’ਤੇ ਸੂਬੇ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਨਾਲ ਸੰਸਦ ਮੈਂਬਰਾਂ ਦੀ ਗਿਣਤੀ 25 ਜਾਂ ਉਸ ਤੋਂ ਵੀ ਵੱਧ ਹੋ ਸਕਦੀ ਸੀ। ਅਜਿਹਾ ਤਦ ਹੁੰਦਾ, ਜੇ ਕਾਂਗਰਸ ਨੂੰ ਮਿਲੇ ਵੋਟ ਉਸ ਹਾਲਤ ਵਿੱਚ ਸਾਂਝੇ ਗੱਠਜੋੜ ਨੂੰ ਹੀ ਮਿਲਦੇ।

 

 

ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ ਅਜਿਹੀਆਂ ਹਨ, ਜਿੱਥੇ ਗੱਠਜੋੜ ਉਮੀਦਵਾਰ ਜਿੰਨੀਆਂ ਵੋਟਾਂ ਨਾਲ ਚੋਣ ਹਾਰੇ ਹਨ, ਉਸ ਤੋਂ ਵੱਧ ਵੋਟਾਂ ਕਾਂਗਰਸ ਨੂੰ ਮਿਲੀਆਂ ਹਨ। ਇੱਥੇ ਵਰਨਣਯੋਗ ਹੈ ਕਿ ਚੋਣਾਂ ਦੀਆਂ ਤਿਆਰੀਆਂ ਦੌਰਾਨ ਕਈ ਵਾਰ ਅਜਿਹੀ ਚਰਚਾ ਵੀ ਸਾਹਮਣੇ ਆਈ ਸੀ ਕਿ ਕਾਂਗਰਸ ਵੀ ਗੱਠਜੋੜ ਦਾ ਹਿੱਸਾ ਹੋ ਸਕਦੀ ਹੈ ਪਰ ਗੱਠਜੋੜ ਦੀਆਂ ਦੋਵੇਂ ਮੁੱਖ ਪਾਰਟੀਆਂ ਇਸ ਵਿੱਚ ਦਿਲਚਸਪੀ ਨਹੀਂ ਵਿਖਾਈ।

 

 

ਬਾਂਦਾ, ਸੁਲਤਾਨਪੁਰ, ਧੌਰਹਰਾ, ਬਾਰਾਬੰਕੀ, ਬਸਤੀ, ਭਦੋਹੀ, ਚੰਦੌਲੀ, ਸੰਤ ਕਬੀਰਨਗਰ, ਮੇਰਠ ਆਦਿ ਸੀਟਾਂ ਉੱਤੇ ਗੱਠਜੋੜ ਦੇ ਉਮੀਦਵਾਰ ਜਿੰਨੀਆਂ ਕੁ ਵੋਟਾਂ ਉੱਤੇ ਹਾਰੇ ਹਨ, ਉਸ ਤੋਂ ਵੱਧ ਇਨ੍ਹਾਂ ਸੀਟਾਂ ਉੱਤੇ ਕਾਂਗਰਸ ਨੂੰ ਮਿਲੇ ਹਨ।

 

 

ਬਲੀਆ ’ਚ ਭਾਜਪਾ ਉਮੀਦਵਾਰ ਵੀਰੇਂਦਰ ਸਿੰਘ ਮਸਤ ਕੁੱਲ 15,519 ਵੋਟਾਂ ਨਾਲ ਹੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸਨਾਤਨ ਪਾਂਡੇ ਨੂੰ ਹਰਾ ਸਕੇ। ਇੱਥੇ ਕਾਂਗਰਸ ਦਾ ਉਮੀਦਵਾਰ ਚੋਣ ਮੈਦਾਨ ਤੋਂ ਬਾਹਰ ਸੀ। ਗੱਠਜੋੜ ਦਾ ਹਿੱਸਾ ਨਾ ਹੋਣ ਕਾਰਨ ਕਾਂਗਰਸੀ ਉਮੀਦਵਾਰ ਉਦਾਸੀਨ ਰਹੇ। ਕਾਂਗਰਸ ਦਾ ਨਾਂਅ ਵੀ ਜੇ ਨਾਲ ਹੁੰਦਾ, ਤਾਂ ਸ਼ਾਇਦ ਗੱਠਜੋੜ ਇਹ ਸੀਟ ਲੈ ਜਾਂਦਾ। ਇਸ ਸੀਟ ਉੱਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ 35,874 ਵੋਟਾਂ ਮਿਲੀਆਂ।

 

 

ਇੰਝ ਅਜਿਹੀਆਂ ਜਿੰਨੀਆਂ ਵੀ ਸੀਟਾਂ ਦਾ ਮੁਲਾਂਕਣ ਕਰ ਕੇ ਵੇਖਿਆ ਗਿਆ, ਹਰ ਥਾਂ ਵੋਟਾਂ ਦੀ ਸਥਿਤੀ ਅਜਿਹੀ ਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Had Congress been in alliance with SP and BSP what would have happened to the poll results