ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਤੋਂ ਨਾਰਾਜ਼ ਹਰਮੋਹਨ ਧਵਨ ਦੇ ‘ਆਪ’ `ਚ ਜਾਣ ਦੀ ਸੰਭਾਵਨਾ

ਭਾਜਪਾ ਤੋਂ ਨਾਰਾਜ਼ ਹਰਮੋਹਨ ਧਵਨ ਦੇ ‘ਆਪ’ `ਚ ਜਾਣ ਦੀ ਸੰਭਾਵਨਾ

ਚੰਡੀਗੜ੍ਹ `ਚ ਭਾਜਪਾ ਦੇ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਹਰਮੋਹਨ ਧਵਨ ਭਾਜਪਾ ਨੂੰ ਛੱਡਕੇ ਹੁਣ ਆਮ ਆਦਮੀ ਪਾਰਟੀ (ਆਪ) `ਚ ਸ਼ਾਮਲ ਹੋਣ ਜਾ ਰਹੇ ਹਨ। 

 

ਹਰਮੋਹਨ ਧਵਨ ਨੇ ਆਪ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋਣ ਨੂੰ ਲੈ ਕੇ ਅੱਜ ਚਰਚਾਵਾਂ ਚੱਲ ਰਹੀਆਂ ਹਨ। ਸੋਸਲ ਮੀਡੀਆ `ਤੇ ਵਾਇਰਲ ਹੋ ਰਹੀ ਕੇਜਰੀਵਾਲ ਅਤੇ ਹਰਮੋਹਨ ਧਵਨ ਦੀ ਫੋਟੋ ਇਸ ਗੱਲ ਦੀ ਗਵਾਹੀ ਭਰ ਰਹੀ ਹੈ।

 

ਹਰਮੋਹਨ ਧਵਨ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ `ਚ ਚੰਡੀਗੜ੍ਹ ਤੋਂ ਆਪ ਵੱਲੋਂ ਚੋਣ ਲੜ ਸਕਦੇ ਹਨ। ਜਿ਼ਕਰਯੋਗ ਹੈ ਕਿ ਹਰਮੋਹਨ ਧਵਨ ਦਾ ਸ਼ਹਿਰ `ਚ ਆਪਣਾ ਵੋਟ ਬੈਂਕ ਹੈ। ਉਹ ਸ਼ਹਿਰ ਤੋਂ ਐਮਪੀ ਵੀ ਰਹਿ ਚੁੱਕੇ ਹਨ। ਸਰਕਾਰੀ ਮੈਡੀਕਲ ਕਾਲਜ-32 ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਚੰਡੀਗੜ੍ਹ `ਚ ਧਵਨ ਦੇ ਯਤਨਾਂ ਨਾਲ ਬਣੇ ਹਨ।

 

 ਸਾਲ 2014 `ਚ ਲੋਕ ਸਭਾ ਚੋਣਾ ਸਮੇਂ ਵੀ ਧਵਨ ਨੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੂੰ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਭਾਵੇਂ ਕਿ 2014 `ਚ ਟਿਕਟ ਨਾ ਮਿਲਣ `ਤੇ ਉਹ ਨਾਰਾਜ਼ ਹੋ ਗਏ ਸਨ। ਧਵਨ ਨੂੰ ਮਨਾਉਣ ਲਈ ਉਸ ਸਮੇਂ ਖੁਦ ਕਿਰਨ ਖੇਰ ਅਤੇ ਪਾਰਟੀ ਦੇ ਉਚ ਆਗੂ ਉਨ੍ਹਾਂ ਦੇ ਘਰ ਗਏ ਸਨ, ਉਸ ਸਮੇਂ ਧਵਨ ਨੂੰ ਪਾਰਟੀ ਦੀਆਂ ਰੈਲੀਆਂ `ਚ ਵੀ ਖਾਸ ਥਾਂ ਦਿੰਦੇ ਰਹੇ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਦੇ ਚੰਡੀਗੜ੍ਹ `ਚ ਜਿੱਤੇ ਜਾਣ ਬਾਅਦ ਭਾਜਪਾ ਨੇ ਹਰਮੋਹਨ ਧਵਨ ਨੂੰ ਪੂਰੀ ਤਰ੍ਹਾਂ ਹਾਸ਼ੀਏ `ਤੇ ਕਰ ਦਿੱਤਾ। ਦੂਜੇ ਪਾਸੇ ਹਰਮੋਹਨ ਧਵਨ ਲਗਾਤਾਰ ਲੋਕਾਂ `ਚ ਜਾਂਦੇ ਰਹੇ ਅਤੇ ਆਪਣੇ ਨਾਲ ਲੋਕਾਂ ਨੂੰ ਜੋੜਦੇ ਰਹੇ।

 

ਦੂਜੇ ਪਾਸੇ 2014 `ਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ `ਚ ਉਮੀਦਵਾਰ ਰਹੀ ਗੁਲ ਪਨਾਗ ਚੰਗੀਆਂ ਵੋਟਾਂ ਲੈ ਕੇ ਜਾਣ `ਚ ਸਫਲ ਰਹੀ, ਪ੍ਰੰਤੂ ਚੋਣਾਂ ਤੋਂ ਬਾਅਦ ਉਸ ਨੇ ਚੰਡੀਗੜ੍ਹ ਦੀ ਰਾਜਨੀਤੀ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ।