ਪੰਜਾਬ ਸਰਕਾਰ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾ ਕੇ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਦਾ ਵਿਵਾਦ ਹਾਲੇ ਠੰਡਾ ਨਹੀਂ ਸੀ ਪਿਆ ਕਿ ਇੱਕ ਹੋਰ ਤਸਵੀਰ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਇਸ ਤਸਵੀਰ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੋਂਗੋਵਾਲ ਵੀ ਗੋਪਾਲ ਸਿੰਘ ਚਾਵਲਾ ਨਾਲ ਇੱਕੋ ਤਸਵੀਰ ਵਿੱਚ ਨਜ਼ਰ ਆ ਰਹੇ ਹਨ। ਇਹ ਤਸਵੀਰ ਕਰਤਾਰੁਪਰ ਕੋਰੀਡੋਰ ਦੀ ਬੁਨਿਆਦ ਰੱਖਣ ਵੇਲੇ ਦੀ ਹੈ। ਤਸਵੀਰ ਵਿੱਚ ਲੋਂਗੋਵਾਲ ਦੇ ਬਿਲਕੁਲ ਨਾਲ ਗੋਪਾਲ ਚਾਵਲਾ ਖੜ੍ਹੇ ਹਨ।
ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਸਿੱਧੂ ਨਾਲ ਖੜ੍ਹਿਆ ਦਿੱਖ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀ ਸਿੱਧੂ ਦੀ ਇਸ ਫ਼ੋਟੋ ਨੂੰ ਰੱਜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।

ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਂਗੋਵਾਲ ਦੇ ਨਾਲ ਚਾਵਲਾ ਸੈਲਫ਼ੀ ਲੈਂਦੇ ਹੋਏ ਨਜ਼ਰ ਆ ਰਹੇ ਹਨ।