ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੀ ਚਰਚਾ ਦਰਮਿਆਨ ਫੂਲਕਾ ਦੀ ਧਮਕੀ

ਦਾਖਾ ਤੋਂ ਵਿਧਾਇਕ ਐੱਚ.ਐੱਸ ਫੂਲਕਾ

ਪੰਜਾਬ 'ਚ ਆਮ ਆਦਮੀ ਪਾਰਚੀ ਤੇ ਕਾਂਗਰਸ ਵਿਚਾਲੇ ਗੱਠਜੋੜ ਦੀਆਂ ਖ਼ਬਰਾਂ ਦਰਮਿਆਨ ਆਪ ਨੇਤਾ ਅਤੇ ਦਾਖਾ ਤੋਂ ਵਿਧਾਇਕ ਐੱਚ.ਐੱਸ ਫੂਲਕਾ ਨੇ ਪਾਰਟੀ ਛੱਡਣ ਦੀ ਧਮਕੀ ਦਿੱਤੀ ਹੈ। ਚਰਚਾਵਾਂ ਹਨ ਕਿ ਆਪ ਤੇ ਕਾਂਗਰਸ ਦਿੱਲੀ ਤੇ ਪੰਜਾਬ ਵਿਚ ਗੱਠਜੋੜ ਕਰਕੇ 2019 ਦੀਆਂ ਲੋਕਸਭਾ ਚੋਣਾਂ ਲੜ ਸਕਦੀਆਂ ਹਨ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ 'ਚ  ਕਾਂਗਰਸ ਪਾਰਟੀ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ। ਪਾਰਟੀ ਆਪਣੇ ਦਮ ਤੇ ਚੋਣਾਂ ਲੜੇਗੀ. ਇਸੇ ਦਰਮਿਆਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀਆਂ ਖ਼ਬਰਾਂ ਨੇ ਹੋਰ ਤੂਲ ਫੜ੍ਹ ਲਈ। ਜਦੋਂ ਫੂਲਕਾ ਤੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਜੇ ਅਜਿਹਾ ਹੋਇਆ ਤਾਂ ਉਹ ਪਾਰਟੀ ਛੱਡ ਦੇਣਗੇ।

 

ਚਰਚਾ ਜ਼ੋਰਾਂ ਤੇ

 

ਮੋਦੀ ਸਰਕਾਰ ਦੇ ਖ਼ਿਲਾਫ਼ ਮਹਾ-ਗੱਠਜੋੜ ਦੀਆਂ ਤਿਆਰੀਆਂ ਵਿਚ ਜੁਟੀ ਕਾਂਗਰਸ ਲਈ ਆਪ ਨਾਲ ਗੱਠਜੋੜ ਕਰਨਾ ਲਾਹੇਵੰਦ ਸਾਬਿਤ ਹੋ ਸਕਦਾ। ਪਰ ਆਪ ਦੇ ਕਈ ਲੀਡਰ ਅਜਿਹਾ ਨਹੀਂ ਚਾਹੁੰਦੇ.। ਫੂਲਕਾ ਦਾ ਕਹਿਣਾ ਹੈ ਕਿ ਉਹ 1984 ਸਿੱਖ ਦੰਗਿਆਂ ਦੀ ਗੁਨਹਗਾਰ ਕਾਂਗਰਸ ਨਾਲ ਕਦੇ ਵੀ ਗੱਠਜੋੜ ਬਾਰੇ ਨਹੀਂ ਸੋਚ ਸਕਦੇ। ਉਹ ਲੰਬੇ ਸਮੇਂ ਤੋਂ ਇਸੇ ਗੱਲ 'ਤੇ ਅੜੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਠਜੋੜ ਦਾ ਮਤਲਬ ਕਾਂਗਰਸ ਨੂੰ ਕਲੀਨ-ਚਿੱਟ ਦੇਣਾ ਹੋਵੇਗਾ।

 

ਉੱਥੇ ਹੀ ਆਪ ਨੇਤਾ ਤੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਗੱਠਜੋੜ ਬਾਰੇ ਕੋਈ ਵੀ ਫ਼ੈਸਲਾ ਪਾਰਟੀ ਹਾਈਕਮਾਨ ਹੀ ਲਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hs phoolka not in support of any alliance with congress party