ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੂਲਕਾ ਦੀ ਰਾਜਨੀਤੀ ਦੀ ਕਿਸੇ ਨੂੰ ਵੀ ਨਹੀਂ ਲੱਗ ਰਹੀ ਭਿਣਕ

HS  ਫੂਲਕਾ

ਆਮ ਆਦਮੀ ਪਾਰਟੀ ਆਗੂ ਐੱਚਐੱਸ ਫੂਲਕਾ ਇੱਕ ਵੱਖਰੀ ਹੀ ਕਿਸਮ ਦੇ ਨੇਤਾ ਹਨ। ਉਨ੍ਹਾਂ ਦੀ ਪਛਾਣ ਮੁੱਖ ਤੌਰ 'ਤੇ 1984 ਸਿੱਖ ਦੰਗਿਆਂ ਦਾ ਕੇਸ ਲੜਨ ਕਾਰਨ ਬਣੀ ਹੈ। ਉਹ ਆਪਣੀ ਪਾਰਟੀ ਦੇ ਬਾਕੀ ਆਗੂਆਂ ਨੂੰ ਆਪਣੇ ਅਗਲੇ ਕਦਮ ਬਾਰੇ ਭਿਣਕ ਵੀ  ਨਹੀਂ ਲੱਗਣ ਦਿੰਦੇ। 

 

ਦਾਖਾ ਤੋਂ ਵਿਧਾਇਕ ਐੱਚਐੱਸ ਫੂਲਕਾ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਤਾਂ ਛੁੱਟੀ 'ਤੇ ਗਏ ਹੋਏ ਹਨ ਤਾਂ ਜੋ 1984 ਸਿੱਖ ਦੰਗਿਆ ਦੇ ਕੇਸਾਂ ਵੱਲ ਜ਼ਿਆਦਾ ਧਿਆਨ ਦੇ ਸਕਣ। ਇਸ ਦੇ ਨਾਲ ਉਹ ਆਪਣੇ ਹਲਕੇ ਅੰਦਰ ਸਿਹਤ ਤੇ ਵਿੱਦਿਅਕ ਸੂਹਲਤਾਂ ਵਿੱਚ ਸੁਧਾਰ ਲਿਆਉਣ ਲਈ ਵੀ ਕੰਮ ਕਰ ਰਹੇ ਹਨ। 

 

ਪਿਛਲੇ ਇੱਕ ਸਾਲਾਂ ਤੋਂ ਉਨ੍ਹਾਂ ਨੂੰ ਪਾਰਟੀ ਦੀਆਂ ਮੀਟਿੰਗਾਂ ਤੇ ਹੋਰ ਪ੍ਰੋਗਰਾਮਾਂ ਤੋਂ ਦੂਰ ਹੀ ਵੇਖਿਆ ਗਿਆ ਹੈ। ਉਹ ਉਦੋਂ ਹੀ ਅੱਗੇ ਆਉਂਦੇ ਹਨ ਜਦੋਂ ਪਾਰਟੀ ਵਿੱਚ ਕੁਝ ਸਹੀ ਨਹੀਂ ਚੱਲ ਰਿਹਾ ਹੁੰਦਾ। ਹੁਣ ਉਹ ਖਹਿਰਾ ਧੜੇ ਤੇ ਦਿੱਲੀ ਧੜੇ ਵਿਚਾਲੇ ਸਾਤੀ ਸਥਾਪਿਤ ਕਰਨ ਦੀ ਕੋਸ਼ਿਸ ਕਰ ਰਹੇ ਹਨ। ਇਸੇ ਕੋਸ਼ਿਸ ਤਹਿਤ ਉਹ 3 ਹੋਰ ਵਿਧਾਇਕ ਲੈ ਕੇ ਖਹਿਰਾ ਨੂੰ ਮਿਲਣ ਪਹੁੰਚੇ। ਬਾਅਦ ਵਿੱਚ ਖਹਿਰਾ ਨਾਲ ਮੁਲਾਕਾਤ ਤੋਂ ਬਾਅਦ ਉਹ ਹਰਪਾਲ ਚੀਮਾ ਦੇ ਧਰਨੇ ਵਿੱਚ ਸ਼ਾਮਲ ਹੋ ਗਏ। 

 

ਦੋਵੇਂ ਖਹਿਰਾ ਤੇ ਚੀਮਾ ਇੱਕ-ਦੂਜੇ ਨਾਲ ਅੱਖ ਮਿਲਾ ਕੇ ਵੀ ਨਹੀਂ ਵੇਖਦੇ ਪਰ ਦੋਵਾਂ ਦਾ ਕਹਿਣਾ ਹੈ ਕਿ ਫੂਲਕਾ ਉਨ੍ਹਾਂ ਦੇ ਵੱਲ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HS Phoolka the peacemaker keeps everyone guessing