ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਯੂਪੀਏ ਦੀ ਇੱਕਜੁਟਤਾ ਖ਼ਤਰੇ ’ਚ?

​​​​​​​ਕੀ ਯੂਪੀਏ ਦੀ ਇੱਕਜੁਟਤਾ ਖ਼ਤਰੇ ’ਚ?

ਇਸ ਵਾਰ ਆਮ ਚੋਣਾਂ ਵਿੱਚ ਜਿੱਤ ਜਾਂ ਹਾਰ ਦਾ ਦਾਰੋਮਦਾਰ ਵਿਰੋਧੀ ਧਿਰਦੀ ਇੱਕਜੁਟਤਾ ’ਤੇ ਟਿਕਿਆ ਹੋਇਆ ਹੈ ਪਰ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੀ ਏਕਤਾ ਕੁਝ ਖ਼ਤਰੇ ਵਿੱਚ ਪੈਂਦੀ ਦਿਸ ਰਹੀ ਹੈ। ਯੂਪੀਏ ’ਚ ਭਾਈਵਾਲ ਪਾਰਟੀ ਜੇਡੀਐੱਸ ਦੇ ਆਗੂ ਐੱਚਡੀ ਕੁਮਾਰਸਵਾਮੀ ਨੇ ਤ੍ਰਿਣਮੂਲ ਦੇ ਮੁਖੀ ਮਮਤਾ ਬੈਨਰਜੀ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ਦੀ ਪੈਰਵਾਈ ਕਰ ਕੇ ਇਸ ਮੁੱਦੇ ਨੂੰ ਨਵੀਂ ਹਵਾ ਦੇ ਦਿੱਤੀ ਹੈ।

 

 

ਕਾਂਗਰਸ ਲਈ ਇਹ ਬਿਆਨ ਇੱਕ ਝਟਕੇ ਵਾਂਗ ਹੈ ਤੇ ਵਿਰੋਧੀ ਪਾਰਟੀਆਂ ਵਿੱਚ ਵੀ ਅਜੀਬ ਜਿਹੀ ਹਾਲਤ ਪੈਦਾ ਹੋ ਗਈ ਹੈ। ਹਾਲੇ ਤੱਕ ਮੰਨਿਆ ਜਾ ਰਿਹਾ ਸੀ ਕਿ ਲੀਡਰਸ਼ਿਪ ਨੂੰ ਲੈ ਕੇ ਮੱਤਭੇਦ ਯੂਪੀਏ ਨਾਲ ਖੜ੍ਹੀਆਂ ਪਾਰਟੀਆਂ ਤੱਕ ਹੀ ਸੀਮਤ ਹੈ ਪਰ ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਯੂਪੀਏ ਦੇ ਭਾਈਵਾਲ਼ਾਂ ਵਿਚਾਲ਼ੇ ਵੀ ਇੱਕ ਰਾਇ ਨਹੀਂ ਹੈ।

 

ਕਾਂਗਰਸ ਕਰਨਾਟਕ ਵਿੱਚ ਜੇਡੀਐੱਸ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ ਪਰ ਹੁਣ ਇੰਝ ਜਾਪਦਾ ਹੈ ਕਿ ਉਸ ਦੇ ਰਿਸ਼ਤੇ ਉਹੋ ਜਿਹੀ ਹੀ ਹੋਣ ਵਾਲੇ ਹਨ, ਜਿਵੇਂ ਭਾਜਪਾ ਤੇ ਸ਼ਿਵ ਸੈਨਾ ਦੇ ਹਨ। ਕਿਉਂਕਿ ਮੁੱਖ ਮੰਤਰੀ ਕੁਮਾਰਸਵਾਮੀ ਤੋਂ ਇਹ ਆਸ ਸੀ ਕਿ ਲੀਡਰਸ਼ਿਪ ਦੇ ਸਵਾਲ ’ਤੇ ਕਾਂਗਰਸ ਨਾਲ ਖੜ੍ਹੇ ਦਿਸਦੇ ਜਾਂ ਫਿਰ ਚੁੱਪ ਰਹਿੰਦੇ ਪਰ ਮਮਤਾ ਦੀ ਹਮਾਇਤ ਕਰ ਕੇ ਉਨ੍ਹਾਂ ਫਿਰ ਤੋਂ ਨਾਰਾਜ਼ਗੀ ਪ੍ਰਗਟਾਈ ਹੈ ਜੋ ਉਨ੍ਹਾਂ ਨੂੰ ਕਰਨਾਟਕ ਦੀ ਗੱਠਜੋੜ ਸਰਕਾਰ ਵਿੱਚ ਕਾਂਗਰਸ ਦੇ ਕਥਿਤ ਤੌਰ–ਤਰੀਕਿਆਂ ਤੋਂ ਹੈ।

 

 

ਸਿਆਸੀ ਵਿਸ਼ਲੇਸ਼ਕਾਂ ਦੇ ਯਕੀਨੀ ਤੌਰ ’ਤੇ ਰੈਲੀ ਦੀ ਸਫ਼ਲਤਾ ਤੇ ਕੁਮਾਰਸਵਾਮੀ ਦੇ ਬਿਆਨ ਨਾਲ ਮਮਤਾ ਬੈਨਰਜੀ ਦੀ ਵਿਰੋਧੀ ਧਿਰ ਦੇ ਆਗੂ ਦੇ ਰੂਪ ਵਿੱਚ ਪ੍ਰਵਾਨਗੀ ਵਧੇਗੀ। ਦਰਅਸਲ, ਪਹਿਲੀ ਵਾਰ ਵਿਰੋਧੀ ਧਿਰ ਦੀ ਕਿਸੇ ਪਾਰਟੀ ਨੇ ਮਮਤਾ ਦਾ ਇਸ ਤਰ੍ਹਾਂ ਸਮਰਥਨ ਕੀਤਾ ਹੈ। ਦੂਜੇ, ਮਮਤਾ ਇਸ ਤੀਜੇ ਮੋਰਚੇ ਦਾ ਧੁਰਾ ਬਣਨਾ ਲੋਚਦੀ ਹੈ। ਇਹ ਉਨ੍ਹਾਂ ਕਈ ਵਾਰ ਪ੍ਰੋਖ ਤੌਰ ’ਤੇ ਪ੍ਰਦਰਸ਼ਿਤ ਕੀਤਾ ਹੈ। ਕਾਂਗਰਸ ਦੀ ਲੀਡਰਸ਼ਿਪ ਪ੍ਰਵਾਨ ਨਾ ਕਰਨਾ, ਵਿਰੋਧੀ ਧਿਰ ਨੂੰ ਇੱਕਜੁਟ ਕਰਨ ਦੇ ਸਮੇਂ–ਸਮੇਂ ’ਤੇ ਜਤਨ ਕਰਨਾ ਤੇ ਕੋਲਕਾਤਾ ਵਿੱਚ ਮਹਾਂਰੈਲੀ ਦਾ ਆਯੋਜਨ ਇਸੇ ਮੁਹਿੰਮ ਦਾ ਹਿੱਸਾ ਹੈ।

 

 

ਅੱਜ ਦੀ ਤਰੀਕ ਵਿੱਚ ਵਿਰੋਧੀ ਧਿਰ ’ਚ ਲੀਡਰਸ਼ਿਪ ਨੂੰ ਲੈ ਕੇ ਹਾਲਾਤ ਇਹ ਹਨ ਕਿ ਘੱਟੋ–ਘੱਟ ਤਿੰਨ ਦਾਅਵੇਦਾਰ ਸਾਹਮਣੇ ਆ ਚੁੱਕੇ ਹਨ। ਕਿਉ਼ਕਿ ਕਾਂਗਰਸ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੋਵੇਗੀ, ਇਸੇ ਲਈ ਉਸ ਦੀ ਸੁਭਾਵਕ ਦਾਅਵੇਦਾਰੀ ਹੈ। ਡੀ.ਐੱਮ.ਕੇ. ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਹਮਾਇਤ ਵੀ ਕੀਤੀ ਹੈ। ਉੱਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਨੇ ਇਸ਼ਾਰਿਆਂ–ਇਸ਼ਾਰਿਆਂ ਵਿੱਚ ਬਸਪਾ ਮੁਖੀ ਮਾਇਆਵਤੀ ਦਾ ਨਾਂਅ ਅੱਗੇ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is UPA unity in danger