ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੀਲ ਜਾਖੜ ਦਾ ਅਰਵਿੰਦ ਕੇਜਰੀਵਾਲ 'ਤੇ ਮਜ਼ਾਕਿਆ ਹਮਲਾ

 ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਆਪਸੀ ਮਤਭੇਦਾਂ ਤੇ ਆਗੂਆਂ ਦੀਆਂ ਨਾਰਾਜ਼ਗੀ ਕਰਕੇ ਪਾਰਟੀ ਹਮੇਸ਼ਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਬਣੀ ਰਹਿੰਦੀ ਹੈ। ਆਮ ਆਦਮੀ ਪਾਰਟੀ ਦਾ ਲੋਕ ਵੀ ਮਜ਼ਾਕ ਉਡਾਉਂਦੇ ਰਹਿੰਦੇ ਹਨ. ਹੁਣ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਇੱਕ ਤਾਜ਼ਾ ਮਜ਼ੇਦਾਰ ਬਿਆਨ ਸਾਹਮਣੇ ਆਇਆ ਹੈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ।

 

ਸੁਨੀਲ ਜਾਖੜ ਨੇ ਆਪ ਦੀ ਆਪਸੀ ਲੜਾਈ ਉੱਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਮੈਨੂੰ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਛੋਲੇ ਦੀ ਯਾਦ ਦਿਵਾ ਦਿੰਦੀ ਹੈ। ਫ਼ਿਲਮ ਵਿੱਚ ਇੱਕ ਬੜਾ ਹੀ ਸੋਹਣਾ ਸੀਨ ਸੀ। ਇਸ ਸੀਨ ਵਿੱਚ ਇੱਕ ਜੇਲ੍ਹਰ ( ਅਸਰਾਨੀ ਦਾ ਰੋਲ)  ਆਪਣੇ ੍ਅਫ਼ਸਰਾਂ ਨੂੰ ਕਹਿੰਦਾ ਹੈ ਕਿ ਅੱਧੇ ਤਾਂ ਖੱਬੇ ਪਾਸੇ ਚਲੇ ਜਾਓ ਤੇ ਅੱਧੇ ਸੱਜੇ ਪਾਸੇ ਚਲੇ ਜਾਓ। ਬਾਕੀ ਬਾਅਦ ਵਿੱਚਜਿਹਰੇ ਬਚ ਗਏ ਉਹ ਮੇਰੇ ਪਿੱਛੇ-ਪਿੱਛੇ ਆ ਜਾਓ। ਪਰ ਜਦੋਂ ਅੱਧੇ ਖੱਬੇ ਚਲੇ ਗਏ ਤੇ ਅੱਧੇ ਸੱਜੇ ਫਿਰ ਜੇਲ੍ਹਰ ਪਿੱਛੇ ਆਉਣ ਵਾਲਾ ਕੋਈ ਵੀ ਨਹੀਂ ਰਿਹਾ। 

 

ਜਾਖੜ ਨੇ ਇਹ ਬਿਆਨ ਜਲੰਧਰ ਵਿੱਚ ਦਿੱਤਾ। ਉਨ੍ਹਾਂ ਦੇ ਮੁਤਾਬਕ ਆਪ ਦੇ ਲੀਡਰ ਵੀ ਦੋ ਵੱਖ-ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ ਤੇ ਕੇੇਜਰੀਵਾਲ ਦੇ ਪਿੱਛੇ ਆਉਣ ਵਾਲਾ ਕੋਈ ਵੀ ਬਾਕੀ ਨਹੀਂ ਰਹਿ ਜਾਂਦਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jibe at the AAP factions came from Punjab Congress president Sunil Jakhar