ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲਨਾਥ ਦੇ ਮੰਤਰੀ ਨੇ ਸੀਨੀਅਰ ਆਗੂ ਜੋਤੀਰਾਦਿੱਤਿਆ ਸਿੰਧੀਆ ਨੂੰ ਦਿੱਤੀ ਸਲਾਹ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਅਤੇ ਸੀਨੀਅਰ ਕਾਂਗਰਸ ਨੇਤਾ ਜੋਤੀਰਾਦਿੱਤਿਆ ਸਿੰਧੀਆ ਦਰਮਿਆਨ ਚੱਲ ਰਹੀ ਤਕਰਾਰ ਘੱਟਦੀ ਨਜ਼ਰ ਨਹੀਂ ਆ ਰਹੀ ਹੈ। ਹਾਲ ਹੀ ਦੋਵੇਂ ਕਰਜ਼ਾ ਮੁਆਫੀ ਅਤੇ ਗੈਸਟ ਅਧਿਆਪਕ ਦੇ ਮੁੱਦੇ ਤੇ ਆਹਮੋ-ਸਾਹਮਣੇ ਨਜ਼ਰ ਆਏ। ਸਿੰਧੀਆ ਨੇ ਤਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਨਾ ਕੀਤੇ ਜਾਣ ’ਤੇ ਸੜਕਾਂ 'ਤੇ ਉਤਰਨ ਦੀ ਗੱਲ ਵੀ ਕੀਤੀ ਸੀ।

 

ਹੁਣ ਕਮਲਨਾਥ ਮੰਤਰੀ ਮੰਡਲ ਦੇ ਮੰਤਰੀ ਗੋਵਿੰਦ ਸਿੰਘ ਨੇ ਸਿੰਧੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ। ਉਨ੍ਹਾਂ ਨੂੰ ਜਨਤਕ ਤੌਰ 'ਤੇ ਅਜਿਹੇ ਬਿਆਨ ਨਹੀਂ ਦੇਣਾ ਚਾਹੀਦਾ ਹੈ।

 

ਗੋਵਿੰਦ ਸਿੰਘ ਨੇ ਕਿਹਾ ਕਿ ਜਿਹੜਾ ਵੀ ਸੜਕਤੇ ਜਾਣਾ ਚਾਹੁੰਦਾ ਹੈ, ਉਤਰ ਸਕਦਾ ਹੈ। ਸਰਕਾਰ ਇਕ ਸਾਲ ਨਹੀਂ, ਪੰਜ ਸਾਲਾਂ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਜੋ ਕੰਮ ਸ਼ਿਵਰਾਜ ਸਿੰਘ ਚੌਹਾਨ ਅਤੇ ਭਾਜਪਾ ਨੂੰ ਸੌਂਪਿਆ ਹੈ, ਉਹ ਕਾਂਗਰਸ ਦੇ ਨੇਤਾਵਾਂ ਨੂੰ ਨਹੀਂ ਕਰਨਾ ਚਾਹੀਦਾ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal Nath s minister advised Jyotiraditya Scindia