ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਗ਼ੀ ਖਹਿਰਾ ਧੜੇ ਨੇ ਬੋਲਿਆ ਭਗਵੰਤ ਮਾਨ 'ਤੇ ਵੱਡਾ ਹਮਲਾ

ਖਹਿਰਾ ਧੜਾ

ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਖਹਿਰਾ ਧੜੇ ਦੇ ਬਾਗ਼ੀਆਂ ਖ਼ਿਲਾਫ਼ ਹਮਲਾ ਕਰਨ ਤੋਂ ਬਾਅਦ ਅੱਜ ਖਹਿਰਾ ਧੜੇ ਨੇ ਜਵਾਬ ਦਿੱਤੇ ਹਨ। ਕੰਵਰ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਅਸੀਂ ਭਗਵੰਤ ਮਾਨ ਨੂੰ ਨਾਲ ਲੈ ਕੇ ਜਾਣ ਆਉਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਜਿਹੜੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਸੀ ਉਸਦਾ ਐਕਟਿੰਗ ਪ੍ਰਧਾਨ ਤੱਕ ਬਣਨ ਦੀ ਪੇਸਕਸ਼ ਕੀਤੀ ਸੀ।

 


ਅਸੀਂ ਦਿੱਲੀ ਹਾਈਕਮਾਨ ਦੇ ਖ਼ਿਲਾਫ਼ ਨਹੀਂ ਹਾਂ ਬਸ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾ ਰਹੇ ਹਾਂ। ਨਾਲ ਹੀ ਖਹਿਰਾ ਨੇ ਕਿਹਾ ਕਿ ਮੇਰੇ ਤੋਂ ਜੋ ਕਿਸੇ ਹੋਰ ਹਲਕੇ ਵਿਚ ਪ੍ਰਚਾਰ ਨਾ ਕਰਨ ਦੇ ਦੋਸ਼ ਲਾਏ ਗਏ ਹਨ, ਉਹ ਝੂਠੇ ਹਨ.। ਮੈਂ 38 ਵਿਧਾਨਸਭਾ ਸੀਟਾਂ ਉੱਤੇ ਜਾ ਕੇ ਪ੍ਰਚਾਰ ਕੀਤਾ। 

 

ਕੰਵਰ ਸੰਧੂ ਨੇ ਕਿਹਾ ਕਿ ਕਾਂਗਰਸ ਵਿਚ ਰਹਿੰਦੇ ਹੋਏ ਵੀ ਖਹਿਰਾ ਨੇ ਆਵਾਜ਼ ਉਠਾਈ ਸੀ। ਉਹ ਜਦੋਂ ਕਿਸੇ ਅਹੁਦੇ ਉੱਤੇ ਹੋਣਗੇ ਤਾਂ ਹੀ ਕੋਈ ਆਵਾਜ਼ ਉਠਾ ਸਕਦੇ ਹਨ। ਕਾਂਗਰਸ ਵਿਚ ਰਹਿੰਦੇ ਹੋਏ ਉਹ ਕਿਸੇ ਅਹੁਦੇ ਉੱਤੇ ਨਹੀਂ ਸਨ।

 

ਖਹਿਰਾ ਨੇ ਜਾਂਦੇ-ਜਾਂਦੇ ਕਿਹਾ ਕਿ ਭਗਵੰਤ ਮਾਨ ਵੀ ਸਾਡੇ ਨਾਲ ਆ ਜਾਣਗੇ।  ਨਾਲ ਹੀ ਉਨ੍ਹਾਂ ਨੇ ਸਵਾਲ ਕੀਤਾ ਕਿ ਪਹਿਲਾ ਇਹ ਦੱਸੋ ਕਿ ਕਾਂਗਰਸ ਨਾਲ ਗੱਠਜੋੜ ਦੀ ਗੱਲ ਹੋਈ ਹੈ ਜਾਂ ਨਹੀਂ। ਨਾਲ ਹੀ ਅਸੀਂ ਭਗਵੰਤ ਮਾਨ ਨੂੰ ਅਸੀਂ ਥੋੜ੍ਹਾ ਜਿਹਾ ਐਕਟਿਵ ਹੋਣ ਦੀ ਵੀ ਸਲਾਹ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kanwar sandhu and khaira attacks bhagwant maan over his allegations