ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸਰਕਾਰ ਜੋੜਤੋੜ ’ਚ ਰੁੱਝੀ, ਸੋਮਵਾਰ ’ਤੇ ਪੁੱਜਿਆ ਫਲੋਰ-ਟੈਸਟ

ਕਰਨਾਟਕ ਚ ਜਾਰੀ ਸਿਆਸੀ ਸੰਕਟ ਹਾਲੇ ਖਤਮ ਨਹੀਂ ਹੋਇਆ ਹੈ। ਕਰਨਾਟਕ ਚ ਜਾਰੀ ਖਿੱਚ-ਧੂਹ ਅਤੇ ਵਿਧਾਨ ਸਭਾ ਚ ਜਾਰੀ ਜੰਗ ਵਿਚਾਲੇ ਵਿਸ਼ਵਾਸ-ਮਤ ਪ੍ਰਸਤਾਵ ’ਤੇ ਬਿਨਾਂ ਵੋਟਿੰਗ ਦੇ ਕਰਨਾਟਕ ਵਿਧਾਨ ਸਭਾ ਦੀ ਬੈਠਕ ਸੋਮਵਾਰ ਤਕ ਲਈ ਮਅੱਤਲ ਕਰ ਦਿੱਤੀ ਗਈ ਹੈ।

 

ਮੰਨਿਆ ਜਾ ਰਿਹਾ ਹੈ ਕਿ ਆ ਰਹੇ ਸੋਮਵਾਰ 22 ਜੁਲਾਈ ਨੂੰ ਬਹੁਮਤ ਪ੍ਰੀਖਣ ਹੋਵੇਗਾ। ਕਰਨਾਟਕ ਦੀ ਕੁਮਾਰਸੁਆਮੀ ਸਰਕਾਰ ਸੋਮਵਾਰ ਨੂੰ ਫਲੋਰ ਟੈਸਟ ਦੀ ਪ੍ਰੀਖਿਆ ਤੋਂ ਲੰਘੇਗੀ ਤੇ ਉਸ ਦਿਨ ਸਾਬਿਤ ਹੋ ਜਾਵੇਗਾ ਕਿ ਕਾਂਗਰਸ-ਜੇਡੀਐਸ ਸਰਕਾਰ ਕੋਲ ਬਹੁਮਤ ਹੈ ਜਾਂ ਨਹੀਂ।

 

ਇਸ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਨੇ ਸਪੱਸ਼ਟ ਤੌਰ ਤੇ ਕਿਹਾ ਸੀ ਕਿ ਜਿੰਨਾ ਵਿਚਾਰ-ਵਟਾਂਦਰਾ ਹੋਣਾ ਸੀ ਹੋ ਗਿਆ, ਹੁਣ ਬਹੁਮਤ ਪ੍ਰੀਖਣ ਦੀ ਵਾਰੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਅੱਜ ਹੀ ਬਹੁਮਤ ਪ੍ਰੀਖਣ ਦੀ ਪ੍ਰਕਿਰਿਆ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਕਾਂਗਰਸ ਤੇ ਜੇਡੀਐਸ ਵਿਧਾਇਕ ਇਸ ਦੇ ਪੱਖ ਚ ਨਹੀਂ ਸੀ ਜਦਕਿ ਭਾਜਪਾ ਚਾਹੁੰਦੀ ਹੈ ਕਿ ਅੱਜ ਹੀ ਫਲੋਰ ਟੈਸਟ ਹੋ ਜਾਵੇ।

 

ਹੁਣ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਨੂੰ ਆਖਰੀ ਵਾਰ ਵਿਸ਼ਵਾਸ-ਮਤ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਤੇ ਇਸ ਨੂੰ ਕਿਸੇ ਵੀ ਹਾਲਤ ਚ ਅੱਗੇ ਨਹੀਂ ਵਧਾਇਆ ਜਾਵੇਗਾ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Floor test Karnataka Assembly Session adjourned till July 22 trust vote will be held on Monday