ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸਰਕਾਰ ਦੇ ਬਾਗੀ ਵਿਧਾਇਕ ਮੁੰਬਈ ਤੋਂ ਤੁਰੇ, ਮੀਂਹ ’ਚ ਫਸੇ

ਕਰਨਾਟਕ ਦੇ ਸੱਤਾਧਾਰੀ ਕਾਂਗਰਸ-ਜਦ (ਐਸ) ਗਠਜੋੜ ਦੇ ਬਾਗੀ ਵਿਧਾਇਕਾਂ ਦਾ ਇਕ ਦਲ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਤੋਂ ਮੁੰਬਈ ਪਰਤ ਆਏ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਉਹ ਇਕ ਭਾਜਪਾ ਆਗੂ ਨਾਲ ਗੋਆ ਜਾ ਰਹੇ ਸਨ ਪਰ ਉੱਥੇ ਪੁੱਜਣ ਤੋਂ ਪਹਿਲਾਂ ਹੀ ਵਾਪਸ ਮਹਾਰਾਸ਼ਟਰ ਦੀ ਰਾਜਧਾਨੀ ਪਰਤ ਆਏ।

 

ਬਾਗੀ ਵਿਧਾਇਕ ਕਾਨੂੰਨੀ ਸਲਾਹ ਦੀ ਉਡੀਕ ਕਰ ਰਹੇ ਹਨ ਕਿ ਕਰਨਾਟਕ ਵਿਧਾਨ ਸਭਾ ਦੇ ਪ੍ਰਧਾਨ ਦੇ ਉਨ੍ਹਾਂ ਦੇ ਅਸਤਫ਼ਿਆਂ ਤੇ ਫੈਸਲਾ ਲੈਣ ਮਗਰੋਂ ਅੱਗੇ ਕੀ ਕਦਮ ਚੁੱਕਣਾ ਹੈ। ਕਰਨਾਟਕ ਸਰਕਾਰ ਦੇ ਪ੍ਰਧਾਨ ਕੇ ਆਰ ਰਮੇਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਗਠਜੋੜ ਦੇ 13 ਚੋਂ 8 ਵਿਧਾਇਕਾਂ ਦੇ ਅਸਤੀਫੇ ਤੈਅ ਨਿਯਮਾਂ ਮੁਤਾਬਕ ਨਹੀਂ ਹਨ ਤੇ ਉਨ੍ਹਾਂ ਨੇ ਵਿਧਾਇਕਾਂ ਤੋਂ ਅਸਤੀਫ਼ਿਆਂ ਨੂੰ ਸਹੀ ਢੰਗੀ ਨਾਲ ਪੇਸ਼ ਕਰਨ ਨੂੰ ਕਿਹਾ ਹੈ।

 

ਸੂਤਰਾਂ ਮੁਤਾਬਕ ਇਥੇ 10 ਤੋਂ 12 ਬਾਗੀ ਵਿਧਾਇਕ ਹਨ। ਮੁੰਬਈ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਮੋਹਿਤ ਭਾਰਤੀ ਬਾਗੀ ਵਿਧਾਇਕਾਂ ਦੇ ਨਾਲ ਸਨ, ਜਿਹੜੇ ਕਿ ਮੰਗਲਵਾਰ ਨੂੰ ਮੁੰਬਈ ਪਰਤੇ। ਕਰਨਾਟਕ ਚ 13 ਮਹੀਨਿਆਂ ਪੁਰਾਣੀ ਐਚ ਡੀ ਕੁਮਾਰਸੁਆਮੀ ਦੀ ਅਗਵਾਈ ਵਾਲੀ ਕਾਂਗਰਸ -ਜਦ(ਐਸ) ਗਠਜੋੜ ਸਰਕਾਰ ਦਾ ਭਵਿੱਖ 14 ਬਾਗੀ ਵਿਧਾਇਕਾਂ ਦੇ ਅਸਤੀਫ਼ੇ ’ਤੇ ਲਏ ਜਾਣ ਵਾਲੇ ਫੈਸਲੇ ਤੇ ਟਿਕਿਆ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka government rebels left for Goa but rain and traffic prevented their way